ਵਿਸ਼ਵ ਰਿਕਾਰਡ ਬਣਾ ਕੇ ਰੌਸ਼ਨ ਕੀਤਾ ਮਾਪਿਆ ਦਾ ਨਾਮ
ਮੁਕਤਸਰ:- ਹਰ ਇਕ ਵਿਚ ਕੋਈ ਨਾ ਕੋਈ ਕਲਾ ਜਰੂਰ ਹੁੰਦੀ ਹੈ ਪਰ ਉਸ ਨੂੰ ਉਜਾਗਰ ਕਰਨ ਦੀ ਜਰੂਰਤ ਹੁੰਦੀ ਹੈ ਐਸੇ ਹੀ ਹਨਰ ਅਤੇ ਕਲਾ ਨੂੰ ਉਜਾਗਰ ਕੀਤਾ ਹੈ ਇਕ ਪੇਂਡੂ ਖੇਤਰ ਦੀ ਰਹਿਣ ਵਾਲੀ ਹਲਕਾਂ ਲੰਬੀ ਦੇ ਪਿੰਡ ਲੰਬੀ ਦੀ 13 ਸਾਲ ਦੀ ਸੱਤਵੀ ਕਲਾਸ ਦੀ ਅਸ਼ਰੀਨ ਕੌਰ ਨੇ ਜਿਸ ਨੂੰ ਪੜਾਈ ਦੇ ਨਾਲ ਨਾਲ ਆਰਟ ਐਂਡ ਕਰਾਫਟ ਦਾ ਵੀ ਸ਼ੋਕ ਹੈ।

ਜਿਸ ਨੇ ਆਪਣੇ ਸ਼ੋਕ ਹੋਰ ਪ੍ਰਫੁਲਿਤ ਕਰਨ ਲਈ ਆਪਣੇ ਨਿਕੇ ਨਿਕੇ ਹੱਥਾਂ ਨਾਲ ਇਕ ਦੀਵਾ ਤਿਆਰ ਕਰਕੇ ਆਪਣਾ ਨਾਮ ਇੰਡੀਆ ਬੁੱਕ ਆਫ ਰਿਕਾਡ ਵਿਚ ਦਰਜ ਕਰਵਾ ਕੇ ਆਪਣਾ ਅਤੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ।ਜਿਸ ਨਾਲ ਪੂਰੇ ਹਲਕੇ ਵਿਚ ਖੁਸ਼ੀ ਦੀ ਲਹਿਰ ਹੈ।

13 ਸਾਲ ਦੀ ਅਸ਼ਰੀਨ ਕੌਰ ਨੇ ਦੱਸਿਆ ਕਿ ਉਸ ਨੂੰ ਸ਼ੁਰੂ ਤੋਂ ਨਿੱਕੀਆਂ ਨਿੱਕੀਆਂ ਚੀਜ਼ਾਂ ਬਨਾਉਣ ਦਾ ਸ਼ੋਕ ਹੈ।ਮੈਂ ਆਪਣੇ ਅਧਿਆਪਕ ਦੀ ਪ੍ਰੇਰਨਾ ਸਦਕਾ ਆਟੇ ਦਾ ਚਾਰ ਐਮ ਐਮ ਦਾ ਦੀਵਾ ਤਿਆਰ ਕੀਤਾ।ਜਦੋਂ ਕਿ ਪਹਿਲਾਂ ਪੰਜ ਐਮ ਐੱਮ ਦਾ ਰਿਕਾਰਡ ਸੀ ਅਤੇ ਮੈ ਇਹ ਰਿਕਾਰਡ ਤੋੜਿਆ ਜਿਸ ਬਦਲੇ ਮੇਰਾ ਨਾਮ ਇੰਡੀਆ ਬੁੱਕ ਆਫ ਰਿਕਉਡ ਵਿਚ ਦਰਜ ਹੋਇਆ।

ਮੈਂ ਇਸ ਤੋਂ ਪਹਿਲਾਂ ਛੋਟੀ ਬੋਟ ਅਤੇ ਬੋਤਲ ਵੀ ਤਿਆਰ ਕਰ ਚੁੱਕੀ ਹੈ।
ਦੂਸਰੇ ਪਾਸੇ ਅਸ਼ਰੀਨ ਕੌਰ ਦੇ ਮਾਤਾ ਪਿਤਾ ਨੇ ਵੀ ਇਸ ਉਪਲੱਬਧੀ ‘ਤੇ ਖੁਸ਼ੀ ਪ੍ਰਗਟ ਕਰਦੇ ਕਿਹਾ ਕਿ ਸਾਡੀ ਪਰਮਾਤਮਾ ਅੱਗੇ ਅਰਦਾਸ ਹੈ ਕੇ ਅਸ਼ਰੀਨ ਕੌਰ ਹੋਰ ਤਰੱਕੀਆਂ ਵੱਲ ਵਧ।