ਸੀਸੀਟੀਵੀ ‘ਚ ਕੈਦ ਹੋਇਆ ਮਾਮਲਾ
ਜਲੰਧਰ:- ਨਕੋਦਰ- ਨੂਰਮਹਿਲ ਰੋਡ ‘ਤੇ ਫਲਾਂ ਦੀ ਰੇਹੜੀ ਲਗਾਉਣ ਵਾਲੇ ਇਕ ਵਿਅਕਤੀ ਕੋਲੋਂ ਹਫਤਾਵਸੂਲੀ ਕਰਨ ਦੇ ਨਾਮ ਤੇ ਕੁਟਮਾਰ ਕੀਤੀ ਗਈ। ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ।

ਨਕੋਦਰ ਦੇ ਪ੍ਰੀਤ ਨਗਰ ਵਿਚ ਰਹਿਣ ਵਾਲੇ ਵਿਅਕਤੀ ਸ਼ਾਹ ਨਵਾਜ਼ (ਜੋ ਕਿ ਨੂਰਮਹਿਲ ਰੋਡ ਨਕੋਦਰ ‘ਤੇ ਫਲਾਂ ਦੀ ਰੇਹੜੀ ਲਗਾਉਣ ਦਾ ਕੰਮ ਕਰਦਾ ਹੈ ) ਉਸ ਨੇ ਦੱਸਿਆ ਕਿ ਉਸ ਕੋਲੋਂ ਤਿੰਨ ਮੋਟਰਸਾਈਕਲ ਸਵਾਰ ਨੋਜ਼ਵਾਨ ਆਏ ਅਤੇ ਹਫ਼ਤਾ ਮੰਗਣ ਲੱਗੇ। ਜਦੋਂ ਉਸ ਨੇ ਹਫ਼ਤਾ ਦੇਣ ਤੋਂ ਇਨਕਾਰ ਕੀਤਾ ਤਾਂ ਉਨ੍ਹਾਂ ਨੇ ਉਸ ਨਾਲ ਕੁਟਮਾਰ ਕੀਤੀ ਅਤੇ ਉਸ ਨੂੰ ਨਕੋਦਰ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਉੱਧਰ ਹੀ ਨਕੋਦਰ ਪੁਲਿਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।