ਆਦਮਪੁਰ : ਪੰਜਾਬ ਅੰਦਰ ਪੋਸਟ ਮੈਟ੍ਰਿਕ ਵਜੀਫੇ ਦੇ ਘਪਲੇ ਦਾ ਮਾਮਲਾ ਲਗਾਤਾਰ ਗਰਮਾਇਆ ਹੋਇਆ ਹੈ।ਇਸ ਨੂੰ ਲੈ ਕੇ ਲਗਾਤਾਰ ਸਿਆਸਤ ਗਰਮਾਈ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋ਼ ਇਸ ਮਸਲੇ ‘ਤੇ ਲਗਾਤਾਰ ਪ੍ਰਤੀਕਿਿਰਆਵਾਂ ਦਿੱਤੀਆਂ ਜਾ ਰਹੀਆਂ ਹਨ। ਇਸ ਦੇ ਚਲਦਿਆਂ ਹੁਣ ਅਕਾਲੀ ਦਲ ਦੇ ਸੀਨੀਅਰ ਆਗੂ ਪਵਨ ਕੁਮਾਰ ਟੀਨੂੰ ਨੇ ਵੀ ਇਸ ‘ਤੇ ਸਖਤ ਰੁੱਖ ਅਖਤਿਆਰ ਕਰ ਲਿਆ ਹੈ।ਦਰਅਸਲ ਇਸ ਮਸਲੇ ‘ਤੇ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ‘ਤੇ ਗੰਭੀਰ ਦੋਸ਼ ਲੱਗ ਰਹੇ ਹਨ। ਟੀਨੂੰ ਦਾ ਕਹਿਣਾ ਹੈ ਕਿ ਇਸ ਮਸਲੇ ‘ਚ ਧਰਮਸੋਤ ਦੀ ਸ਼ਮੂਲੀਅਤ ਸਿੱਧੀ ਸਾਫ ਹੋ ਰਹੀ ਹੈ।
ਉਨ੍ਹਾਂ ਕਿਹਾ ਕਿ ਇਸ ਘਪਲੇ ਨਾਲ ਦਲਿਤ ਭਾਈਚਾਰੇ ਦੇ ਵਿਿਦਆਰਥੀਆਂ ਦੇ ਭਵਿੱਖ ਦਾ ਕਤਲ ਕੀਤਾ ਗਿਆ ਹੈ।ਟੀਨੂੰ ਨੇ ਕਿਹਾ ਕਿ ਇਸ ਮਸਲੇ ‘ਤੇ ਮੁੱਖ ਮੰਤਰੀ ਨੇ ਕਾਰਵਾਈ ਦੀ ਬਜਾਏ ਅਤੇ ਧਰਮਸੋਤ ਦਾ ਅਸਤੀਫਾ ਲਏ ਬਿਨਾਂ ਉਸ ‘ਤੇ ਇੱਕ ਹੋਰ ਜਾਂਚ ਬਿਠਾ ਦਿੱਤੀ।ਉਨ੍ਹਾਂ ਕਿਹਾ ਕਿ ਇੱਕ ਮੰਤਰੀ ਆਹੁਦੇ ‘ਤੇ ਤੈਨਾਤ ਹੈ ਤਾਂ ਉਸ ਸਮੇਂ ਕੋਈ ਅਧਿਕਾਰੀ ਉਸ ਦੇ ਖਿਲਾਫ ਕਿਸ ਤਰ੍ਹਾਂ ਜਾਵੇਗਾ।