ਮੌੜ ਮੰਡੀ : ਪੰਜਾਬ ਸਰਕਾਰ ਵੰਲੋਂ ਕੇ਼ਦਰੀ ਕਾਨੂੰਨਾਂ ਵਿਰੁੱਧ ਪਾਏ ਗਏ ਮਤਿਆਂ ‘ਤੇ ਪੰਜਾਬ ਦੀ ਸਿਆਸਤ ਗਰਮਾਈ ਹੋਈ ਹੈ।ਇਸ ਮਸਲੇ ਤੇ ਵਿਰੋਧੀ ਪਾਰਟੀਆਂ ਵੱਲੋਂ ਇਸ ਨੂੰ ਡਰਾਮਾ ਦੱਸਿਆ ਜਾ ਰਿਹਾ ਹੈ। ਇਸ ਦੇ ਚਲਦਿਆਂ ਹੁਣ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਪੰਜਾਬ ਸਰਕਾਰ ਨੂੰ ਤੇਵਰ ਦਿਖਾਏ ਹਨ। ਮਾਨ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਟਾਂਡਾ ਵਾਲੀ ਘਟਨਾਂ ਤੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਦਰਅਸਲ ਭਗਵੰਤ ਮਾਨ ਇੱਥੇ ਆਨਾਜ਼ ਮੰਡੀ ‘ਚ ਝੋਨੇ ਦੀ ਵਿਕਰੀ ਦਾ ਜਾਇਜਾ ਲੈਣ ਪਹੁੰਚੇ ਸਨ। ਜਿੱਥੇ ਉਨ੍ਹਾਂ ਸੁਖਪਾਲ ਸਿੰਘ ਖਹਿਰਾ ਦੇ ਉਸ ਬਿਆਨ ਦਾ ਵੀ ਜਵਾਬ ਦਿੱਤਾ ਜਿਸ ‘ਚ ਖਹਿਰਾ ਨੇ ਮਾਨ ਨੂੰ ਕਿਹਾ ਸੀ ਕਿ ਕੀ ਭਗਵੰਤ ਮਾਨ ਉਹ ਲਿਸਟ ਜਨਤਕ ਕਰ ਸਕਦੇ ਹਨ ਕਿ ਹੁਣ ਤੱਕ ਕਿਹੜੇ ਕਿਹੜੇ ਪਿੰਡਾਂ ਨੇ ਕੇਂਦਰੀ ਕਾਨੂੰਨਾਂ ਵਿਰੁੱਧ ਮਤੇ ਪਾਏ ਹਨ।ਭਗਵੰਤ ਮਾਨ ਨੇ ਕਿਹਾ ਕਿ ਜੇਕਰ ਖਹਿਰਾ ਨੂੰ ਕੋਈ ਖਦਸ਼ਾ ਹੈ ਤਾਂ ਉਹ ਆਪਣੇ ਪਿੰਡ ਦੀ ਪੰਚਾਇਤ ਬੁਲਾ ਕੇ ਦੇਖ ਸਕਦੇ ਹਨ।