ਟਾਂਡਾ : ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਜਿੱਥੇ ਦੇ ਲੋਕਾਂ ਨੂੰ ਕਦੀ ਇੱਜ਼ਤਾਂ ਦੇ ਰਾਖੇ ਕਿਹਾ ਜਾਂਦਾਂ ਸੀ ਜਿਨ੍ਹਾਂ ਕਦੀ ਧੀਆਂ ਭੈਣਾਂ ਦੀਆਂ ਇੱਜ਼ਤਾਂ ਲਈ ਅਬਦਾਲੀ ਜਿਹੇ ਤਾਨਾਂਸ਼ਾਹ ਰਾਜ਼ਿਆਂ ਨਾਲ ਮੱਥਾ ਲਾਇਆ। ਤੇ ਕਿਹਾ ਜਾਂਦਾ ਸੀ ਕਿ ਇਹ ਲੋਕ ਗੁਰੂ ਨਾਨਕ ਦੇਵ ਜੀ ਦੇ ਫਲਸਫੇ ‘ਤੇ ਚਲਦੇ ਹਨ ਅਤੇ ਧੀਆਂ ਭੈਣਾਂ ਦੀ ਰਾਖੀ ਕਰਦੇ ਹਨ। ਪਰ ਇੰਝ ਲਗਦਾ ਹੇ ਕਿ ਇਤਿਹਾਸ ਦੇ ਨਾਲ ਨਾਲ ਇਨ੍ਹਾਂ ਕਥਨਾਂ ਅਤੇ ਇਹ ਸੋਚ ਵੀ ਇਤਿਹਾਸ ਦੇ ਪੰਨਿਆਂ ਦੀ ਮਹੁੰਤਾਜ਼ ਬਣ ਗਈ ਹੈ। ਜੀ ਹਾਂ ਅਜਿਹਾ ਇਸ ਲਈ ਕਹਿ ਰਹੇ ਹਾਂ ਕਿ ਜਿਹੜਾ ਪੰਜਾਬ ਬਾਹਰੀ ਸੂਬਿਆਂ ਦੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਲਈ ਵੀ ਆਪਣੀ ਜਾਨ ਦਾਅ ‘ਤੇ ਲਾ ਦਿੰਦਾ ਸੀ ਅੱਜ ਉਸੇ ਸੂਬੇ ‘ਚ ਹੀ ਧੀਆਂ ਭੈਣਾਂ ਦੀਆਂ ਇੱਜ਼ਤਾਂ ਸੁਰੱਖਿਅਤ ਨਹੀਂ ਹਨ। ਹੁਣ ਜੇਕਰ ਗੱਲ ਤਾਜ਼ਾ ਘਟਨਾ ਦੀ ਕਰੀਏ ਤਾਂ ਟਾਂਡਾ ‘ਚ ਅਜਿਹਾ ਮਾਮਲਾ ਸਾਹਮਣੇ ਆਇਆ ਹੇ ਜਿਸ ਨੇ ਰੂਹ ਨੁੰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ ਹੈ ਜਿਸ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ। ਮਾਮਲਾ ਹੁਸ਼ਿਆਰਪੁਰ ਦੇ ਕਸਬਾ ਟਾਂਡਾ ਹੈ ਜਿੱਥੇ ਵਹਿਸ਼ੀ ਦਰਿੰਦਿਆਂ ਨੇ 7 ਸਾਲ ਦੀ ਬੱਚੀ ਨੁੰ ਨਿਸ਼ਾਨਾ ਬਣਾਇਆ ਹੈ। ਜੀ ਹਾਂ ਇੱਥੇ ਸੱਤ ਸਾਲਾ ਬੱਚੀ ਨਾਲਵਹਿਸ਼ੀ ਦਰਿੰਦਿਆਂ ਨੇ ਪਹਿਲਾਂ ਤਾਂ ਜ਼ਬਰ ਜਨਾਹ ਕੀਤਾ ਅਤੇ ਫਿਰ ਉਸ ਮਾਸੂਮ ਬੱਚੀ ਨੂੰ ਜਿੰਦਾ ਹੀ ਸਾੜ ਦਿੱਤਾ । ਇਸ ਬਾਰੇ ਜਣਕਾਰੀ ਦਿੰਦਿਆਂ ਬੱਚੀ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਮੁਲਜ਼ਮ ਮਨਾਂ ਕਰਨ ਦੇ ਬਾਵਜੂਦ ਵੀ ਉਨ੍ਹਾਂ ਦੇ ਘਰ ਆਉਂਦਾ ਸੀ।
ਇਸ ਮਸਲੇ ‘ਤੇ ਪੰਜਾਬ ਦੀ ਸਿਆਸਤ ਵੀ ਗਰਮਾ ਗਈ ਹੈ। ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਸਰਵਜੀਤ ਕੌਰ ਮਾਣੂਕੇ ਨੇ ਇਸ ‘ਤੇ ਪ੍ਰਤੀਕਿਿਰਆ ਦਿੰਦਿਆਂ ਜਿੱਥੇ ਕਾਰਵਾਈ ਦੀ ਮੰਗ ਕੀਤੀ ਹੈ ਉੱਥੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਵੀ ਬਿਆਨੀ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਅੱਜ ਮਹਿਲਾਵਾਂ ਦੀ ਹਾਲਤ ਦਿਨ ਬ ਦਿਨ ਤਰਸਯੋਗ ਹੁੰਦੀ ਜਾ ਰਹੀ ਹੈ ਅਤੇ ਮੁੱਖ ਮੰਤਰੀ ਆਪਣੇ ਸ਼ਾਹੀ ਮਹਿਲਾਂ ‘ਚ ਆਰਾਮ ਫਰਮਾ ਰਹੇ ਹਨ।
ਟਾਂਡਾ ‘ਚ 7 ਸਾਲਾ ਬੱਚੀ ਨਾਲ ਵਹਿਸ਼ੀ ਦਰਿੰਦਿਆਂ ਨੇ ਕੀਤਾ ਜ਼ਬਰ ਜਨਾਹ! ਬੱਚੀ ਦੇ ਮਸਲੇ ‘ਤੇ ਗਰਮਾਈ ਪੰਜਾਬ ਦੀ ਸਿਆਸਤ!
RELATED ARTICLES


