Home Local News ਐਸ.ਆਈ.ਟੀ ਦੇ ਸਾਹਮਣੇ ਪੇਸ਼ ਨਹੀਂ ਹੋਣਗੇ ਪ੍ਰਕਾਸ਼ ਸਿੰਘ ਬਾਦਲ

ਐਸ.ਆਈ.ਟੀ ਦੇ ਸਾਹਮਣੇ ਪੇਸ਼ ਨਹੀਂ ਹੋਣਗੇ ਪ੍ਰਕਾਸ਼ ਸਿੰਘ ਬਾਦਲ

0
ਐਸ.ਆਈ.ਟੀ ਦੇ ਸਾਹਮਣੇ ਪੇਸ਼ ਨਹੀਂ ਹੋਣਗੇ ਪ੍ਰਕਾਸ਼ ਸਿੰਘ ਬਾਦਲ

ਸਿਹਤ ਸਮੱਸਿਆਵਾਂ ਕਾਰਨ 16 ਜੂਨ ਨੂੰ ਨਹੀਂ ਹੋਣਗੇ ਐਸ.ਆਈ.ਟੀ ਅੱਗੇ ਪੇਸ਼

ਕੋਟਕਪੂਰਾ ਫਾਇਰਿੰਗ ਕੇਸ ‘ਚ ਬਣੀ ਨਵੀਂ ਐਸ.ਆਈ.ਟੀ ਵੱਲੋਂ ਪ੍ਰਕਾਸ਼ ਸਿੰਘ ਬਾਦਲ ਨੂੰ ਸੰਮਨਾਂ ਭੇਜੇ ਗਏ।ਜਿਸ ਬਾਰੇ ਲਿਖਤੀ ਜੁਆਬ ਭੇਜਿਆ ਗਿਆ ਹੈ। ਜਿਸ ‘ਚ ਉਹ 16 ਜੂਨ ਨੂੰ ਐਸ.ਆਈ.ਟੀ ਸਾਹਮਣੇ ਪੇਸ਼ ਨਾ ਹੋਣ ਬਾਰੇ ਲਿਖ ਰਹੇ ਨੇ।
ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਕਾਸ਼ ਸਿੰਘ ਬਾਦਲ ਸਿਹਤ ਸਮੱਸਿਆਵਾਂ ਕਾਰਨ 16 ਜੂਨ ਨੂੰ ਐਸ.ਆਈ.ਟੀ ਅੱਗੇ ਪੇਸ਼ ਨਹੀਂ ਹੋਣਗੇ।

ਡਾ. ਦਲਜੀਤ ਸਿੰਘ ਚੀਮਾ

ਕਿਉਂਕਿ ਉਨ੍ਹਾਂ ਦੀ ਏਮਜ਼ ਬਠਿੰਡਾ ‘ਚ ਵੀ ਸਿਹਤ ਜਾਂਚ ਹੋਈ ਹੈ ‘ਤੇ ਮੈਡੀਕਲ ਸਿਹਤ ‘ਤੇ ਉਹ ਐਮ.ਐਲ.ਏ ਫਲੈਟ ‘ਚ ਅਰਾਮ ਕਰ ਰਹੇ ਨੇ। ਉਨ੍ਹਾਂ ਕਿਹਾ ਕਿ ਲਿਖਤੀ ਰੂਪ ‘ਚ ਐਸ.ਆਈ.ਟੀ ਨੂੰ 16 ਜੂਨ ਵਾਲੇ ਦਿਨ ਪੇਸ਼ ਨਹੀਂ ਹੋਣ ਬਾਰੇ ਉਨ੍ਹਾਂ ਦੁਆਰਾ ਭੇਜ ਦਿੱਤਾ ਜਾਏਗਾ ਅਤੇ ਜਿਵੇਂ ਹੀ ਉਨ੍ਹਾਂ ਦੀ ਸਿਹਤ ਠੀਕ ਹੁੰਦੀ ਹੈ ਉਸੇ ਦਿਨ ਹੀ ਉਹ ਐਸ.ਆਈ.ਟੀ ਦੀ ਜਾਂਚ ‘ਚ ਆਪਣਾ ਪੂਰਾ ਸਹਿਯੋਗ ਦੇਣਗੇ।

LEAVE A REPLY

Please enter your comment!
Please enter your name here