ਦੇਖੋ ਕਿਉਂ ਨਹੀਂ ਕਰ ਸਕੋਗੇ ਬੱਸਾਂ ‘ਚ ਸਫਰ ?
ਪੰਜਾਬ ਭਰ ‘ਚ ਪੀ ਆਰ ਟੀ ਸੀ ਅਤੇ ਪੱਨਬੱਸ ਦੇ ਕਾਮਿਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ।ਮਿਲੀ ਜਾਣਕਾਰੀ ਅਨੁਸਾਰ ਪੀ ਆਰ ਟੀ ਸੀ ਅਤੇ ਪੱਨਬੱਸ ਦੇ ਕੱਚੇ ਕਾਮਿਆਂ ਵੱਲੋਂ 3 ਦਿਨਾਂ ਤੱਕ ਬੱਸ ਸੇਵਾ ਬੰਦ ਕੀਤੀ ਗਈ ਹੈ।ਪੀ ਆਰ ਟੀ ਸੀ ਅਤੇ ਪੱਨਬੱਸ ਦੇ ਕੁੱਲ ਮਿਲਾ ਕੇ 27 ਡੀਪੂਆ ‘ਤੇ ਹੜਤਾਲ ਕੀਤੀ ਜਾਵੇਗੀ।ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜੇਕਰ ਸਰਕਾਰ ਇਹਨਾਂ ਮੰਗਾਂ ਨੂੰ ਨਹੀਂ ਮੰਨਦੀ ਤਾਂ ਅਣਮਿੱਥੇ ਸਮੇਂ ਦੀ ਹੜਤਾਲ ਕੀਤੀ ਜਾਵੇਗੀ।