ਫ਼ਿਲਮ ਦੀ ਰੀਲੀਜਿੰਗ ਤਾਰੀਖ ਆਈ ਸਾਹਮਣੇ
ਸੈਫ ਅਲੀ ਖਾਨ ਦੀ ਫਿਲਮ BHOOT POLICE ਦੀ ਪਹਿਲੀ ਲੁੱਕ ਸਾਹਮਣੇ ਆਈ।ਇਸਦੀ ਜਾਣਕਾਰੀ ਡਿਜ਼ਨੀ ਹੌਟਸਟਾਰ ਨੇ ਆਪਣੇ ਟਵੀਟਰ ਅਕਾਊਂਟ ਜਰੀਏ ਦਿੱਤੀ।ਇਸ ਟਵੀਟ ‘ਚ ਡਿਜ਼ਨੀ ਹੌਟਸਟਾਰ ਨੇ ਫਿਲਮ ਰਿਲੀਜ਼ ਦੀ ਤਾਰੀਖ ਵੀ ਦੱਸੀ।

ਸਾਲ 2019 ਦੀ ਸ਼ੁਰੂਆਤ ‘ਚ ਇਸ ਫਿਲਮ ਦੀ ਘੋਸ਼ਣਾ ਕੀਤੀ ਗਈ ਸੀ। ਅਲੀ ਫਜ਼ਲ ਅਤੇ ਫਾਤਿਮਾ ਸਨਾ ਸ਼ੇਖ ਸਟਾਰ ਕਾਸਟ ਦਾ ਇਕ ਹਿੱਸਾ ਸਨ। ਪਰ ਫੌਕਸ ਸਟਾਰ ਸਟੂਡੀਓ ਇਸ ਪ੍ਰਾਜੈਕਟ ਤੋਂ ਪਿੱਛੇ ਹਟ ਗਏ ਅਤੇ ਰਮੇਸ਼ ਤੌਰਾਨੀ ਅਤੇ ਅਕਸ਼ੈ ਪੁਰੀ ਨੇ ਇਸ ਫ਼ਿਲਮ ਨੂੰ ਬਣਾਉਣ ਦਾ ਫੈਸਲਾ ਲਿਆ । ਪਰ ਉਹਨਾਂ ਨੇ ਪੁਰਾਣੀ ਕਾਸਟ ਦੀ ਜਗ੍ਹਾ ਅਰਜੁਨ ਕਪੂਰ, ਜੈਕਲੀਨ ਫਰਨਾਂਡਿਜ, ਯਾਮੀ ਗੌਤਮ ਅਤੇ ਜਾਵੇਦ ਜਾਫਰੀ ਨੂੰ ਇਸਦਾ ਹਿੱਸਾ ਬਣਾਇਆ।ਪੁਰਾਣੀ ਕਾਸਟ ਤੋਂ ਸਿਰਫ਼ ਸੈਫ਼ ਅਲੀ ਖਾਨ ਨੂੰ ਹੀ ਬਰਕਰਾਰ ਰੱਖਿਆ ਗਿਆ।

ਫਿਲਮ ਕਾਸਟ ਨਾਲ ਜੁੜੀਆਂ ਗੱਲਾਂ:-

1)ਫਿਲਮ ਦੀ ਸ਼ੂਟਿੰਗ ਹਿਮਾਚਲ ਪ੍ਰਦੇਸ਼ ਅਤੇ ਜੈਸਲਮੇਰ ਵਿਚ ਕੀਤੀ ਗਈ ਸੀ ਹਿਮਾਚਲ ਪ੍ਰਦੇਸ਼ ‘ਚ ਯਾਮੀ ਗੌਤਮ ਦਾ ਜੱਦੀ ਘਰ ਹੈ
2)ਅਰਜੁਨ ਕਪੂਰ ਫਿਲਮ ‘ਕਾਲ ਹੋ ਨਾ ਹੋ’ (2003) ‘ਚ ਇਕ ਸਹਾਇਕ ਨਿਰਦੇਸ਼ਕ ਸੀ ਜਿਸ ‘ਚ ਸੈਫ ਅਲੀ ਖਾਨ ਮੁੱਖ ਕਿਰਦਾਰ ਸੀ
3)ਸੈਫ ਅਲੀ ਖਾਨ ਅਤੇ ਜੈਕਲੀਨ ਫਰਨਾਂਡੀਜ਼ ਰੇਸ 2 ਤੋਂ ਬਾਅਦ ਹੈ ਇਸ ਫ਼ਿਲਮ ‘ਚ ਸਾਥ ਵਿਖਾਈ ਦੇਣਗੇ।
4)ਅਰਜੁਨ ਕਪੂਰ ਅਤੇ ਸੈਫ ਅਲੀ ਖਾਨ ਪਹਿਲੀ ਵਾਰ ਇਕੱਠੇ ਪਰਦੇ ‘ਤੇ ਨਜ਼ਰ ਆਉਣਗੇ
ਫਿਲਮ ਥੀਏਟਰ ‘ਚ ਰਿਲੀਜ਼ ਹੋਣੀ ਸੀ ਪਰ ਕੋਵਿਡ -19 ਮਹਾਂਮਾਰੀ ਦੇ ਪ੍ਰਕੋਪ ਦੇ ਕਾਰਨ ਇਹ ਫ਼ਿਲਮ 10 ਸਤੰਬਰ 2021 ਨੂੰ ਡਿਜ਼ਨੀ ਹੌਟਸਟਾਰ ‘ਤੇ ਸਿੱਧੇ ਤੌਰ’ ਤੇ ਓਟੀਟੀ ਪਲੇਟਫਾਰਮ ‘ਤੇ ਰਿਲੀਜ਼ ਹੋਵੇਗੀ।