Home Latest News ਰਣਜੀਤ ਸਿੰਘ ਢੱਡਰੀਆਂ ਵਾਲਾ ਨੇ ਕੀਤੀ ਪ੍ਰੈੱਸ ਵਾਰਤਾ

ਰਣਜੀਤ ਸਿੰਘ ਢੱਡਰੀਆਂ ਵਾਲਾ ਨੇ ਕੀਤੀ ਪ੍ਰੈੱਸ ਵਾਰਤਾ

0
ਰਣਜੀਤ ਸਿੰਘ ਢੱਡਰੀਆਂ ਵਾਲਾ ਨੇ ਕੀਤੀ ਪ੍ਰੈੱਸ ਵਾਰਤਾ

ਪਟਿਆਲਾ ਦੇ ਸਰਕਟ ਹਾਊਸ ‘ਚ ਸਿੱਟ ਸਾਹਮਣੇ ਹੋਏ ਪੇਸ਼

ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਿੱਟ ਸਾਹਮਣੇ ਪੇਸ਼ ਹੋਏ ਸਨ।ਅਤੇ ਹੁਣ ਪਟਿਆਲਾ ‘ਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ ਕੋਟਕਪੂਰਾ ਗੋਲੀਕਾਂਡ ਮਾਮਲੇ ‘ਚ ਸਿੱਟ ਸਾਹਮਣੇ ਪੇਸ਼ ਹੋਏ।2 ਘੰਟੇ ਚੱਲੀ ਪੁੱਛ-ਗਿੱਛ ਤੋਂ ਬਾਅਦ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ ਨੇ ਪ੍ਰੈੱਸ ਵਾਰਤਾ ਕੀਤੀ।ਮਿਲੀ ਜਾਣਕਾਰੀ ਅਨੁਸਾਰ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਕੋਟਕਪੂਰਾ ਗੋਲੀਕਾਂਡ ਮਾਮਲੇ ‘ਚ ਪਟਿਆਲਾ ਦੇ ਸਰਕਟ ਹਾਊਸ ‘ਚ ਬਤੌਰ ਗਵਾਹ ਪੇਸ਼ ਹੋਏ।

ਜਿਕਰ-ਏ ਖਾਸ ਹੈ ਕਿ 2 ਜੁਲਾਈ ਨੂੰ ਸਿੱਟ ਨੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਅਤੇ ਭਾਈ ਪੰਥਪ੍ਰੀਤ ਸਿੰਘ ਨੂੰ ਪੁੱਛ-ਗਿੱਛ ਲਈ ਬੁਲਾਇਆ ਸੀ।ਪਰ ਉਹ ਕਿਸੇ ਕਾਰਨ ਕਰਕੇ ਪੇਸ਼ ਨਹੀਂ ਹੋ ਸਕੇ ਸਨ।ਦਰਅਸਲ ਜਿਸ ਦਿਨ ਕੋਟਕਪੂਰਾ ਗੋਲੀਕਾਂਡ ਹੋਇਆ ਸੀ ਉਸ ਦਿਨ ਸੰਤ ਸਮਾਜ ਦੇ ਲੋਕ ਵੀ ਧਰਨੇ ‘ਚ ਮੌਜੂਦ ਸਨ।ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ 23 ਗਵਾਹਾਂ ਸਮੇਤ ਕਈ ਵਾਰ ਆਪਣੇ ਬਿਆਨ ਦਰਜ ਕਰਵਾ ਚੁਕੇ ਸਨ ਅਤੇ ਹੁਣ ਨਵੀਂ ਸਿੱਟ ਦੇ ਬੁਲਾਵੇ ‘ਤੇ ਦੁਬਾਰਾ ਸਿੱਟ ਅੱਗੇ ਪੇਸ਼ ਹੋਏ।

ਕੋਟਕਪੂਰਾ ਗੋਲੀਕਾਂਡ ਮਾਮਲੇ ‘ਚ ਦਿੱਤੀ ਗਵਾਹੀ

ਰਣਜੀਤ ਸਿੰਘ ਢੱਡਰੀਆਂ ਵਾਲਾ ਨੇ ਕਿਹਾ ਕਿ ਜਿਹੜੇ ਬਿਆਨ ਉਹਨਾਂ ਪਹਿਲਾ ਦਰਜ ਕਰਵਾਏ ਉਹ ਹੀ ਬਿਆਨ ਹੁਣ ਦਰਜ ਕਰਵਾਏ ਗਏ ਹਨ।ਉਹਨਾਂ ਕਿਹਾ ਕਿ ਜੇਕਰ ਉਹ ਨਾ ਜਾਂਦੇ ਤਾਂ ਸਰਕਾਰ ਨੂੰ ਬਹਾਨਾ ਮਿਲ ਜਾਣਾ ਸੀ ਕਿ ਗਵਾਹ ਨਹੀਂ ਆਏ ਅਤੇ ਇਨਸਾਫ਼ ਦੀ ਉਮੀਦ ਰੱਖਣੀ ਚਾਹੀਦੀ ਹੈ।ਰਣਜੀਤ ਸਿੰਘ ਢੱਡਰੀਆਂ ਵਾਲਾ ਨੇ ਕਿਹਾ ਕਿ ਉਸ ਸਮੇਂ ਦੇ ਲੀਡਰਾਂ ਦੀ ਮਨਜੂਰੀ ਤੋਂ ਬਿਨਾਂ ਕੁਝ ਵੀ ਨਹੀਂ ਹੋ ਸਕਦਾ ਹੈ ਲੀਡਰਾਂ ਅਤੇ ਵੱਡੇ ਅਫਸਰਾਂ ਨੂੰ ਸਭ ਪਤਾ ਹੈ ਹੁਣ ਉਹ ਭਾਵੇ ਮੁੱਕਰ ਜਾਣ।

LEAVE A REPLY

Please enter your comment!
Please enter your name here