Home National news ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਾਰਾਨਸੀ ਦੌਰਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਾਰਾਨਸੀ ਦੌਰਾ

0
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਾਰਾਨਸੀ ਦੌਰਾ

ਸੰਮੇਲਨ ਕੇਂਦਰ ‘ਰੁਦਰਕਸ਼’ ਦਾ ਕੀਤਾ ਉਦਘਾਟਨ

ਰੁਦਰਕਸ਼ ਭਾਰਤ ਅਤੇ ਜਪਾਨ ਦੀ ਦੋਸਤੀ ਦਾ ਬਣੇਗਾ ਪ੍ਰਤੀਕ: ਯੋਗੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਾਪਾਨ ਦੇ ਸਹਿਯੋਗ ਨਾਲ ਬਣੇ ਅੰਤਰਰਾਸ਼ਟਰੀ ਸਹਿਕਾਰਤਾ ਅਤੇ ਸੰਮੇਲਨ ਕੇਂਦਰ ‘ਰੁਦਰਕਸ਼’ ਦਾ ਉਦਘਾਟਨ ਕੀਤਾ।ਇਸ ਮੌਕੇ ਜਾਪਾਨ ਦੇ ਪ੍ਰਤੀਨਿਧੀ ਵੀ ਮੌਜੂਦ ਸਨ।ਰਾਜਪਾਲ ਅਨੰਦੀਬੇਨ ਪਟੇਲ ਅਤੇ ਯੂ.ਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ‘ਚ ਮੌਜੂਦਗੀ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਸੰਬੋਧਿਤ ਕੀਤਾ ।
ਇਸ ਸਮਾਰੋਹ ‘ਚ ਯੂ.ਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਪ੍ਰਧਾਨ ਮੰਤਰੀ ਦਾ ਸੁਆਗਤ ਕੀਤਾ। ਇਸ ਉਦਘਾਟਨ ਦੇ ਮੌਕੇ ‘ਤੇ ”ਰੁਦਰਕਸ਼” ਤੇ ਬਣੀ ਇਕ ਵੀਡੀਓ ਫਿਲਮ ਵੀ ਦਿਖਾਈ ਗਈ।ਮਾਹਿਰਾਂ ਅਨੁਸਾਰ ਇਸ ਸੰਮੇਲਨ ਕੇਂਦਰ ‘ਚ 108 ਰੁਦਰਕਸ਼ ਲੱਗੇ ਹੋਏ ਹਨ ।2.87 ਹੈਕਟੇਅਰ ਜਮੀਨ ‘ਤੇ ਬਣੇ ਇਸ ਕੇਂਦਰ ‘ਚ 1200 ਲੋਕਾਂ ਦੇ ਬੈਠਣ ਦਾ ਪ੍ਰੰਬਧ ਹੈ।ਜਿਕਰੇ ਖਾਸ ਹੈ ਕਿ ਨਰਿੰਦਰ ਮੋਦੀ ਦੇ ਵਾਰਾਣਸੀ ਪਹੁੰਚਣ ਤੋਂ ਪਹਿਲਾਂ ਮੰਡੁਆਦੀਹ ਰੇਲਵੇ-ਸ਼ਟੇਸ਼ਨ ਦਾ ਨਾਮ ਬਦਲ ਕੇ ਬਨਾਰਸ ਰੱਖਿਆਂ ਗਿਆ।ਇਹ ਨਾਮ ਬਦਲ ਕੇ 64 ਸਾਲ ਬਾਅਦ ਪ੍ਰਧਾਨ ਮੰਤਰੀ ਨੇ ੳੇੁੱਥੋ ਦਾ ਲੋਕਾਂ ਨੂੰ ਸੌਗਾਤ ਦਿੱਤੀ ਹੈ।ਵਾਰਾਨਸੀ ਦੇ ਆਪਣੇ ਦੌਰੇ ‘ਤੇ ਪ੍ਰਧਾਨ ਮੰਤਰੀ ਨੇ 1500 ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆਂ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ


ਇਸ ਪ੍ਰੋਗਰਾਮ ਵਿੱਚ ਜਾਪਾਨ ਦੇ ਪ੍ਰਧਾਨਮੰਤਰੀ ਨੇ ਵੀ ਹਿੱਸਾ ਲਿਆ।ਇੱਕ ਵੀਡੀਓ ਸੰਦੇਸ਼ ਵਿੱਚ, ਜਾਪਾਨੀ ਪ੍ਰਧਾਨ ਮੰਤਰੀ ਨੇ ਇਸ ਸੰਮੇਲਨ ਕੇਂਦਰ ਦੇ ਉਦਘਾਟਨ ਲਈ ਸਾਰਿਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ੳੇੁਹ ਉਤਸ਼ਾਹਿਤ ਹਨ ਕਿ ਇਹ ਸੰਮੇਲਨ ਕੇਂਦਰ ਇੱਕ ਵਿਸ਼ੇਸ਼ ਸ਼ਹਿਰ ਵਿੱਚ ਬਣਾਇਆ ਗਿਆ ਹੈ।

ਕੋਵਿਡ -19 ਵਿਰੁੱਧ ਉੱਤਰ ਪ੍ਰਦੇਸ਼ ਦੀ ਲੜਾਈ ਨੂੰ ‘ਬੇਮਿਸਾਲ’ ਕਰਾਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਖ਼ਤਰਨਾਕ ਰੂਪ ਨੇ ਪੂਰੇ ਜ਼ੋਰ ਨਾਲ ਹਮਲਾ ਕੀਤਾ ਸੀ, ਪਰ ਸੂਬੇ ਨੇ ਪੂਰੀ ਤਾਕਤ ਨਾਲ ਇੰਨੇ ਵੱਡੇ ਸੰਕਟ ਦਾ ਸਾਹਮਣਾ ਕੀਤਾ।ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਸ਼ੀ ਬਾਰੇ ਕਿਹਾ ਜਾਂਦਾ ਹੈ ਕਿ ਬਾਬੇ ਦਾ ਸ਼ਹਿਰ ਕਦੇ ਨਹੀਂ ਰੁਕਦਾ।ਇਹ ਇਕ ਵਾਰ ਫਿਰ ਸਾਬਤ ਹੋਇਆ ਹੈ।ਉਨ੍ਹਾਂ ਕਿਹਾ ਕਿ ਕੋਰੋਨਾ ਕਾਲ ਦੌਰਾਨ ਵੀ ਬਨਾਰਸ ਵਿੱਚ ਵਿਕਾਸ ਦੀ ਧਾਰਾ ਨਿਰੰਤਰ ਜਾਰੀ ਹੈ।ਅੰਤਰਰਾਸ਼ਟਰੀ ਸਹਿਕਾਰਤਾ ਅਤੇ ਕਨਵੈਨਸ਼ਨ ਸੈਂਟਰ – ਰੁਦਰਕਸ਼ ਕਾਸ਼ੀ ‘ਚ ਰਚਨਾਤਮਕਤਾ ਅਤੇ ਗਤੀਸ਼ੀਲਤਾ ਦਾ ਸਿੱਟਾ ਹਨ।

ਰੁਦਰਕਸ਼ ਦੇ ਉਦਘਾਟਨ ਮੌਕੇ, ਸੀ ਐਮ ਯੋਗੀ ਨੇ ਕਿਹਾ ਕਿ ਉਹ ਇਸ ਪ੍ਰਾਜੈਕਟ ਲਈ ਜਾਪਾਨ ਸਰਕਾਰ ਦਾ ਧੰਨਵਾਦ ਕਰਦੇ ਕਿਹਾ ਕਿ ਇਹ ਪ੍ਰਾਜੈਕਟ 3 ਸਾਲਾਂ ਦੇ ਅੰਦਰ ਪੂਰਾ ਹੋ ਗਿਆ ਹੈ।ਰੁਦਰਕਸ਼ ਭਾਰਤ ਅਤੇ ਜਪਾਨ ਦਰਮਿਆਨ ਦੋਸਤੀ ਦਾ ਪ੍ਰਤੀਕ ਬਣੇਗਾ। ਇਹ ਕੇਂਦਰ ਆਪਣੇ ਸ਼ਾਨਦਾਰ ਢਾਂਚੇ ਲਈ ਜਾਣਿਆ ਜਾਵੇਗਾ, ਜਿੱਥੇ ਕਈ ਕਿਸਮਾਂ ਦੀਆਂ ਕਲਾਵਾਂ ਅਤੇ ਸਾਹਿਤ ਦੇ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ।

ਇਸ ਗੱਲ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਸੰਮੇਲਨ ਕੇਂਦਰ ‘ਰੁਦਰਕਸ਼’ ਆਉਣ ਵਾਲੇ ਦਿਨਾਂ ‘ਚ ਵਾਰਾਨਸੀ ‘ਚ ਸੈਲਾਨੀਆਂ ਲਈ ਖਿੱੱਚ ਦਾ ਕੇਂਦਰ ਬਣੇਗਾ।

LEAVE A REPLY

Please enter your comment!
Please enter your name here