ਸੁਨਾਮ : ਪੰਜਾਬ ਅੰਦਰ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਵਧਦਾ ਜਾ ਰਿਹਾ ਹੈ । ਇਸ ਦੇ ਚਲਦਿਆਂ ਅਜ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਮਨ ਅਰੋੜਾ ਵੀ ਕੋਰੋਨਾ ਪਾਜਿਟਿਵ ਹੋ ਗਏ ਹਨ ।ਇਸ ਦੀ ਪੁਸ਼ਟੀ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਜਰੀਏ ਕੀਤੀ ਹੈ । ਅਮਨ ਅਰੋੜਾ ਨੇ ਲਿਖਿਆ ਕਿ , “
ਕਲ ਸਵੇਰ ਤੋਂ ਮੈਨੂੰ ਆਪਣੀ ਤਬੀਅਤ ਠੀਕ ਨਾ ਲੱਗਣ ਕਾਰਣ ਮੈਂ ਕਲ ਸੁਨਾਮ ਸਿਵਲ ਹਸਪਤਾਲ ਵਿਖੇ ਆਪਣਾ ਕੋਰੋਨਾ ਟੈਸਟ ਕਰਵਾਇਆ ਸੀ ਜਿਸਦੀ ਰਿਪੋਰਟ ਅੱਜ ਪੋਜਿਟਿਵ ਆਈ ਹੈ । ਇਸ ਲਈ ਮੈਂ ਕਲ ਸਵੇਰ ਤੋਂ ਹੀ ਆਪਣੇ ਆਪ ਨੂੰ ਸੁਨਾਮ ਘਰ ਵਿਖੇ ਇਕਾਂਤਵਾਸ ਕਰ ਲਿਆ ਸੀ ।
ਨਾਲ ਹੀ ਮੈਂ ਆਪਣੇ ਦਫਤਰ ਅਤੇ ਸੇਵਾ ਕੇਂਦਰ ਦੇ ਸਾਰੇ ਸਟਾਫ਼ ਮੈਂਬਰਾ ਦਾ ਵੀ ਟੈਸਟ ਕਰਵਾਇਆ ਸੀ,ਪ੍ਰਮਾਤਮਾ ਦੀ ਕਿਰਪਾ ਸਦਕਾ ਮੇਰੇ ਸਾਰੇ ਸਟਾਫ਼ ਦੀ ਕੋਰੋਨਾ ਰਿਪੋਰਟ ਨੈਗਟਿਵ ਆਈ ਹੈ ਜਿਸ ਕਾਰਨ ਮੇਰਾ ਦਫ਼ਤਰ ਅਤੇ ਸੇਵਾ ਕੇਂਦਰ ਆਪਜੀ ਦੀ ਸੇਵਾ ਵਿਚ ਪੁਰੀ ਇਹਤਿਆਤ ਦੇ ਨਾਲ ਹਾਜਿਰ ਰਹੇਗਾ ।
ਜੋ ਵੀ ਸਾਥੀ ਪਿਛਲੇ ਕੁਝ ਸਮੇਂ ਤੋਂ ਮੇਰੇ ਸੰਪਰਕ ਵਿਚ ਆਏ ਹਨ ਉਹ ਵੀ ਆਪਣਾ ਧਿਆਨ ਰੱਖਣ ਅਤੇ ਆਪਣਾ ਟੈਸਟ ਜਰੂਰ ਕਰਵਾ ਲੈਣ ।”