ਜਲੰਧਰ : ਪੰਜਾਬ ਅੰਦਰ ਪੋਸਟ ਮੈਟ੍ਰਿਕ ਵਜੀਫੇ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਦੇ ਚਲਦਿਆਂ ਬੀਤੇ ਦਿਨੀਂ ਅਕਾਲੀ ਦਲ ਦੇ ਆਦਮਪੁਰ ਤੋ਼ ਵਿਧਾਇਕ ਪਵਨ ਕੁਮਾਰ ਟੀਨੂੰ ਵਲੋਂ ਵਰ੍ਹਦੇ ਮੀਂਹ ‘ਚ ਜਲੰਧਰ ਵਿਖੇ ਐੱਮ.ਪੀ. ਸੰਤੋਖ ਸਿੰਘ ਦੇ ਘਰ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਬੋਲਦਿਆਂ ਟੀਨੂੰ ਨੇ ਧਰਮਸੋਤ ‘ਤੇ ਖੂਬ ਸਿਆਸੀ ਵਾਰ ਕੀਤੇ । ਟੀਨੂੰ ਨੇ ਕਿਹਾ ਕਿ ਗਰੀਬ ਬੱਚਿਆਂ ਨਾਲ ਇੰਨਾ ਵੱਡਾ ਘਪਲਾ ਹੋ ਗਿਆ ਹੈ ਪਰ ਕਾਂਗਰਸੀ ਮੰਤਰੀ ਇਸ ‘ਤੇ ਕੁਝ ਨਹੀਂ ਬੋਲ ਰਿਹਾ ਪਤਾ ਨਹੀਂ ਕੀ ਉਨ੍ਹਾਂ ਨੂੰ ਸੱਪ ਸੁੰਘ ਗਿਆ ਹੈ।