Home News ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਭਾਰਤੀਆਂ ਲਈ ਟਰੰਪ ਨੇ ਕਹੀ ਵੱਡੀ ਗੱਲ, ਹਰ ਪਾਸੇ ਹੋ ਰਹੀ ਹੈ ਚਰਚਾ

ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਭਾਰਤੀਆਂ ਲਈ ਟਰੰਪ ਨੇ ਕਹੀ ਵੱਡੀ ਗੱਲ, ਹਰ ਪਾਸੇ ਹੋ ਰਹੀ ਹੈ ਚਰਚਾ

0
ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਭਾਰਤੀਆਂ ਲਈ ਟਰੰਪ ਨੇ ਕਹੀ ਵੱਡੀ ਗੱਲ, ਹਰ ਪਾਸੇ ਹੋ ਰਹੀ ਹੈ ਚਰਚਾ


ਵਾਸ਼ਿੰਗਟਨ : ਭਾਰਤੀਆਂ ‘ਚ ਵਿਦੇਸ਼ੀ ਧਰਤੀ ‘ਤੇ ਜਾਣ ਦਾ ਰੁਝਾਨ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਦੇ ਚਲਦਿਆਂ ਅਮਰੀਕਾ ਕੈਨੇਡਾ ਜਿਹੇ ਮੁਲਕਾਂ ਅੰਦਰ ਭਾਰਤੀਆਂ ਦਾ ਇੱਕ ਵੱਡਾ ਅਧਾਰ ਬਣ ਗਿਆ ਹੈ। ਜਿਸ ਦਾ ਅਸਰ ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਸਾਫ ਦਿਖਾਈ ਦੇ ਰਿਹਾ ਹੈ। ਉਮੀਦਵਾਰਾਂ ਵੱਲੋਂ ਭਾਰਤੀ ਅਮਰੀਕੀਆਂ ਨੂੰ ਚੋਣਾਂ ਦੌਰਾਨ ਲੁਭਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਇਸ ਦੇ ਚਲਦਿਆਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਨਿਗਾਹਾਂ ਵੀ ਭਾਰਤ ਮੂਲ ਦੇ ਅਮਰੀਕੀ ਨਾਗਰਿਕਾਂ ‘ਤੇ ਟਿਕੀਆਂ ਹੋਈਆਂ ਹਨ। ਇਸ ਦੀ ਉਦਾਹਰਨ ਉਸ ਵੇਲੇ ਸਾਹਮਣੇ ਆਈ ਜਦੋਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸਾਰਾ ਪਰਿਵਾਰ ਭਾਰਤੀਆਂ ਪ੍ਰਤੀ ਬਹੁਤ ਸੁਹਿਰਦ ਹੈ ਅਤੇ ਉਹ ਭਾਰਤੀਆਂ ਲਈ ਹੀ ਸੋਚਦੇ ਹਨ।
ਇੰਨਾ ਹੀ ਟਰੰਪ ਨੇ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਉਨ੍ਹਾਂ ਦੇ ਨਾਲ ਨਾਲ ਉਨ੍ਹਾਂ ਦੇ ਪਰਿਵਾਰ ਨੂੰ ਵੀ ਭਾਰਤ ਦੀ ਬਹੁਤ ਫਿਕਰ ਹੈ।ਟਰੰਪ ਨੇ ਕਿਹਾ ਕਿ ਉਹ ਭਾਰਤੀਆਂ ਨੂੰ ਬਹੁਤ ਕਰੀਬ ਤੋਂ ਜਾਣਦੇ ਹਨ ਇਸੇ ਲਈ ਉਹ ਆਪਣੇ ਪਰਿਵਾਰ ਨੂੰ ਵੀ ਇਸ ਬਾਰੇ ਦਸਦੇ ਹਨ।

LEAVE A REPLY

Please enter your comment!
Please enter your name here