Home Amritsar ਚੋਣ ਮੈਨੀਫੈਸਟੋ ‘ਚ ਈ ਰਿਕਸ਼ਾ ਦਾ ਜ਼ਿਕਰ ਕਰਕੇ ਕਸੂਤੇ ਫਸੇ ਸੁਖਬੀਰ ਬਾਦਲ

ਚੋਣ ਮੈਨੀਫੈਸਟੋ ‘ਚ ਈ ਰਿਕਸ਼ਾ ਦਾ ਜ਼ਿਕਰ ਕਰਕੇ ਕਸੂਤੇ ਫਸੇ ਸੁਖਬੀਰ ਬਾਦਲ

0
ਚੋਣ ਮੈਨੀਫੈਸਟੋ ‘ਚ ਈ ਰਿਕਸ਼ਾ ਦਾ ਜ਼ਿਕਰ ਕਰਕੇ ਕਸੂਤੇ ਫਸੇ ਸੁਖਬੀਰ ਬਾਦਲ

ਅੰਮ੍ਰਿਤਸਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਆਪਣਾ ਚੋਣ ਮੈਨੀਫੈਸਟੋ ਜਾਰੀ ਕਰਦਿਆਂ ਟਰਾਂਸਪੋਰਟਰਾਂ ਨੂੰ ਵੱਡੀ ਰਾਹਤ ਦੇਣ ਦੀ ਗੱਲ ਕੀਤੀ ਸੀ। ਸੁਖਬੀਰ ਬਾਦਲ ਨੇ ਕਿਹਾ ਸੀ ਕਿ ਉਹ ਪੰਜਾਬ ਦੇ ਕਈ ਸ਼ਹਿਰਾਂ ਵਿੱਚੋ ਆਟੋ ਰਿਕਸ਼ਾ ਬੰਦ ਕਰਕੇ ਸਭ ਨੂੰ ਈ-ਰਿਕਸ਼ਾ ਲੈ ਕੇ ਦੇਣਗੇ ਅਤੇ ਜੋ ਨੌਜਵਾਨ ਬੇਰੁਜ਼ਗਾਰ ਹਨ ਉਨ੍ਹਾਂ ਨੂੰ ਵੀ ਈ ਰਿਕਸ਼ਾ ਦਿੱਤਾ ਜਾਵੇਗਾ। ਪਰ ਅੰਮ੍ਰਿਤਸਰ ਸ਼ਹਿਰ ਵਿੱਚ ਆਟੋ ਚਾਲਕਾਂ ਦੀ ਰਾਏ ਸੁਖਬੀਰ ਬਾਦਲ ਦੇ ਐਲਾਨ ਨਾਲੋਂ ਵੱਖਰੀ ਹੈ। ਆਟੋ ਚਾਲਕਾਂ ਦਾ ਕਹਿਣਾ ਹੈ ਕਿ ਈ ਰਿਕਸ਼ਾ ਚਲਾਉਣ ਨਾਲ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਔਖਾ ਹੋਵੇਗਾ। ਕਿਉਂਕਿ ਜਿੰਨਾਂ ਸਾਮਾਨ ਉਹ ਆਟੋ ਉੱਤੇ ਰੱਖ ਕੇ ਆਪਣਾ ਕਾਰੋਬਾਰ ਕਰਦੇ ਹਨ, ਉਨ੍ਹਾਂ ਸਾਹਮਣੇ ਈ-ਰਿਕਸ਼ਾ ਕਾਫੀ ਨਹੀਂ ਹੈ।

ਆਟੋ ਚਾਲਕਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਅਗਰ ਸਰਕਾਰਾਂ ਆਟੋ ਚਾਲਕਾਂ ਬਾਰੇ ਏਨਾਂ ਹੀ ਸੋਚ ਰਹੀ ਹੈ ਤਾਂ ਪੈਟਰੋਲ ਤੇ ਡੀਜ਼ਲ ਦੇ ਰੇਟ ਘੱਟ ਕੀਤੇ ਜਾਣ ਤੇ ਮਹਿੰਗਾਈ ‘ਤੇ ਵੀ ਨੱਥ ਪਾਈ ਜਾਵੇ। ਗੱਲਬਾਤ ਕਰਦਿਆਂ ਆਟੋ ਚਾਲਕਾਂ ਨੇ ਕਿਹਾ ਕਿ ਸ਼ਹਿਰ ਵਿਚੋਂ ਆਟੋ ਰਿਕਸ਼ਾ ਤਾਂ ਬੰਦ ਨਹੀਂ ਹੋ ਸਕਦੇ ਅਤੇ ਉਨ੍ਹਾਂ ਦਾ ਕੰਮ ਸਵੇਰ ਵੇਲੇ ਸਕੂਲ ਦੇ ਬੱਚਿਆਂ ਨੂੰ ਆਟੋ ਵਿਚ ਬਿਠਾ ਕੇ ਸਕੂਲੇ ਛੱਡ ਕੇ ਆਉਣਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਜਮੀਨੀ ਪੱਧਰ ‘ਤੇ ਬਹਿ ਕੇ ਸੋਚਣਾ ਚਾਹੀਦਾ ਹੈ।

LEAVE A REPLY

Please enter your comment!
Please enter your name here