ਕਾਂਗਰਸੀ ਐਮ.ਪੀ. ਮਨੀਸ਼ ਤਿਵਾੜੀ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ।ਉਹ ਅੱਜ ਪਿੰਡ ਭਾਰਟਾਂ ਕਲਾਂ ਵਿੱਚ ਨੀਂਹ ਪੱਥਰ ਰੱਖਣ ਪੁਹੰਚੇ ਸੀ।ਇਸ ਦੌਰਾਨ ਦੋਆਬਾ ਕਿਸਾਨ ਯੂਨੀਅਨ ਪੰਜਾਬ ਵੱਲੋਂ ਉਨ੍ਹਾਂ ਦਾ ਵਿਰੋਧ ਕੀਤਾ ਗਿਆ।
ਸਾਂਸਦ ਮਨੀਸ਼ ਤਿਵਾੜੀ ਅੱਜ ਵੱਖ-ਵਖ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਣ ਲਈ ਨਵਾਂਸ਼ਹਿਰ ਦੇ ਪਿੰਡਾ ਪਹੁੰਚੇ ਸਨ।ਪਿੰਡ ਭਾਰਟਾਂ ਕਲਾਂ ਵਿਚ ਵੱਡੀ ਗਿਣਤੀ ਵਿਚ ਕਿਸਾਨ ਇਕੱਠੇ ਹੋ ਗਏ ਜਿੱਥੇ ਮਨੀਸ਼ ਤਿਵਾੜੀ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਗਈਆਂ ਅਤੇ ਉਨ੍ਹਾਂ ਦੀ ਗੱਡੀ ਨੂੰ ਘੇਰਾ ਪਾਉਣ ਦੀ ਕੋਸ਼ਿਸ਼ ਕੀਤੀ ਗਈ।ਪੁਲਿਸ ਮੁਲਾਜਮਾਂ ਨੇ ਬੜੀ ਹੀ ਮੁਸ਼ਕਿਲ ਨਾਲ ਉਨ੍ਹਾਂ ਦਾ ਬਚਾਅ ਕੀਤਾ।
