ਆਸਟ੍ਰੇਲੀਆ ਦੇ ਉਪ ਪ੍ਰਧਾਨ ਮੰਤਰੀ ਬਰਨਬੀ ਜੋਇਸ ਨੂੰ ਨਿਊ ਸਾਊਥ ਵੇਲਜ਼ ਸਟੇਟ ਦੇ ਇੱਕ ਪੈਟਰੋਲ ਸਟੇਸ਼ਨ ਦੇ ਅੰਦਰ ਫੇਸ ਮਾਸਕ ਨਾ ਪਹਿਨਣ ਕਾਰਨ 200 ਆਸਟ੍ਰੇਲੀਅਨ ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ।

ਆਸਟਰੇਲੀਆ ਦੀ ਨੈਸ਼ਨਲ ਪਾਰਟੀ ਦੇ ਨੇਤਾ, ਜੋਇਸ, ਨੇ ਕੋਰੋਨਾਵਾਇਰਸ ਪਾਬੰਦੀਆਂ ਦੀ ਉਲੰਘਣਾ ਦੀ ਘਟਨਾ ਦੀ ਪੁਸ਼ਟੀ ਕੀਤੀ। ਸਿਨਹੂਆ ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਡਿਪਟੀ ਪ੍ਰਧਾਨ ਮੰਤਰੀ ਜੋਇਸ ਨੇ ਮੰਨਿਆਂ “ਮੈਂ ਕੈਲਟੇਕਸ ਸਰਵਿਸ ਸਟੇਸ਼ਨ ਵਿੱਚ ਗਿਆ। ਮੈਂ ਏਅਰਪੋਰਟ ਨੂੰ ਜਾ ਰਿਹਾ ਸੀ, ਸਰਵਿਸ ਸਟੇਸ਼ਨ ਦੇ ਬਾਹਰ ਕਾਰ ਨੂੰ ਪਾਰਕ ਕੀਤਾ,ਸਰਵਿਸ ਸਟੇਸ਼ਨ ਅੰਦਰ ਗਿਆ, 30 ਸਕਿੰਟ ਬਾਅਦ ਇਹ $ 200 ਦਾ ਜੁਰਮਾਨਾ ਪੈ ਗਿਆ, ਕਿਉਂਕਿ ਮੈਂ ਮਾਸਕ ਨਹੀਂ ਪਾਇਆ ਸੀ।