Home Social Media ਰਣਵੀਰ ਸਿੰਘ :- Ads ਦੇ ਕਿਰਦਾਰ ਤੋਂ ਸਫ਼ਲ ਅਦਾਕਾਰ ਬਣਨ ਤੱਕ ਦਾ ਸਫ਼ਰ

ਰਣਵੀਰ ਸਿੰਘ :- Ads ਦੇ ਕਿਰਦਾਰ ਤੋਂ ਸਫ਼ਲ ਅਦਾਕਾਰ ਬਣਨ ਤੱਕ ਦਾ ਸਫ਼ਰ

0
ਰਣਵੀਰ ਸਿੰਘ :- Ads ਦੇ ਕਿਰਦਾਰ ਤੋਂ ਸਫ਼ਲ ਅਦਾਕਾਰ ਬਣਨ ਤੱਕ ਦਾ ਸਫ਼ਰ
HAPPY BIRTHDAY RANVEER SINGH

ਰਣਵੀਰ ਸਿੰਘ ਦੀ ਫਿਲਮ ਗਲੀ ਬੁਆਏ ਨੇ ਤੋੜੇ ਕਈ ਰਿਕਾਰਡ


ਬਾਲੀਵੁੱਡ ‘ਚ 21ਵੀਂ ਸਦੀ ਦੇ ਪਸੰਦੀਦਾ ਐਕਟਰ ਰਣਵੀਰ ਸਿੰਘ ਜਿਸ ਨੂੰ ਆਪਣੀ ਪੇਸ਼ਕਾਰੀਆਂ ਲਈ ਜਾਣਿਆ ਜਾਂਦਾ ਹੈ।ਰਣਵੀਰ ਸਿੰਘ ਆਪਣਾ ਜਨਮਦਿਨ 6 ਜੁਲਾਈ ਨੂੰ ਮਨਾਉਂਦਾ ਹੈ।ਰਣਵੀਰ ਸਿੰਘ ਨੇ ਆਪਣੇ ਹਰੇਕ ਕਿਰਦਾਰ ਨੂੰ ਬਾਖੂਬੀ ਨਾਲ ਨਿਭਾਇਆ ਹੈ।ਫਿਰ ਚਾਹੇ ਉਹ ਪਦਮਾਵਤ ‘ਚ ਖਲਨਾਇਕ ਦਾ ਰੋਲ ਹੋਵੇ, ਜਾਂ ਬਾਜੀਰਾਵ ਮਸਤਾਨੀ ‘ਚ ਇੱਕ ਸ਼ਾਹੀ ਰੋਲ ਹੋਵੇ।ਇੰਡੀਆਨਾ ਯੂਨੀਵਰਸਿਟੀ ਬਲੂਮਿੰਗਟਨ ਤੋਂ ਆਪਣੀ ਬੈਚਲਰ ਦੀ ਡਿਗਰੀ ਪੂਰੀ ਕਰਨ ਤੋਂ ਬਾਅਦ, ਰਣਵੀਰ ਸਿੰਘ ਫਿਲਮ ਵਿਚ ਅਭਿਨੈ ਦੇ ਕਰੀਅਰ ਦੀ ਪੈਰਵੀ ਕਰਨ ਲਈ ਭਾਰਤ ਵਾਪਸ ਪਰਤੇ। ਉਸਨੇ ਇਸ਼ਤਿਹਾਰਬਾਜ਼ੀ ਵਿੱਚ ਕੰਮ ਕੀਤਾ

RANVEER SINGH AND MS DHONI

ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਸਾਲ 2010 ਵਿੱਚ ਫਿਲਮ ਬੈਂਡ ਬਾਜਾ ਬਾਰਾਤ ਨਾਲ ਕੀਤੀ ਸੀ।

FIRST MOVIE

ਉਸ ਦੀਆਂ ਕੁਝ ਰਚਨਾਵਾਂ ਵਿਚ ਲੂਟੇਰਾ, ਗੋਲਿਓਂ ਕੀ ਰਾਸ ਲੀਲਾ: ਰਾਮ ਲੀਲਾ ਅਤੇ ਗਲੀ ਬੁਆਏ ਸ਼ਾਮਲ ਹਨ।ਨਿਰਮਾਤਾ ਸੰਜੇ ਲੀਲਾ ਭੰਸਾਲੀ ਦੀ ਫਿਲਮ ਗੋਲਿਓਂ ਕੀ ਰਾਸ ਲੀਲਾ: ਰਾਮ ਲੀਲਾ ਦੀ ਸ਼ੂਟਿੰਗ ਦੇ ਦੌਰਾਨ ਰਣਵੀਰ ਨੂੰ ਦੀਪਿਕਾ ਪਾਦੂਕੋਣ ਨਾਲ ਪਿਆਰ ਹੋਇਆ ।

CO-STAR TO MR. AND MRS.


ਗੋਲਿਓਂ ਕੀ ਰਾਸ ਲੀਲਾ: ਰਾਮ ਲੀਲਾ ‘ਚ ਉਨ੍ਹਾਂ ਦੀ ਕੈਮਿਸਟਰੀ ਨੂੰ ਸਾਰਿਆਂ ਦੁਆਰਾ ਪਸੰਦ ਕੀਤਾ ਗਿਆ ਸੀ, ਅਤੇ ਇਹ ਜੋੜੀ ਨਵੰਬਰ 2018 ਵਿੱਚ ਵਿਆਹ ਕਰਾਉਣ ਤੋਂ ਪਹਿਲਾਂ ਲੰਬੇ ਸਮੇਂ ਲਈ ਰਿਸ਼ਤੇ ਵਿੱਚ ਸਨ।

ਰਣਵੀਰ ਸਿੰਘ ਦੀਆਂ ਸਭ ਤੋਂ ਵਧੀਆ ਫਿਲਮਾਂ :-

ਦਿਲ ਧੜਕਨੇ ਕਰੋ: ਉਹ ਫਿਲਮ ਜਿਸ ਨੇ ਸਾਨੂੰ ਉਹ ਗਾਣਾ ਦਿੱਤਾ ਜੋ ਸਾਡੀਆਂ ਸਾਰੀਆਂ ਪਾਰਟੀਆਂ ਦੀ ਸ਼ਾਨ ਬਣਦਾ ਹੈ:’ ਗੱਲਾਂ ਗੂੜੀਆ’।ਕਾਮੇਡੀ ਅਤੇ ਡਰਾਮੇ ਨਾਲ ਭਰੀ ਇਹ ਫਿਲਮ ਇਕ ਨਿਰਾਸ਼ ਪਰਿਵਾਰ ਦੀ ਕਹਾਣੀ ਬਿਆਨ ਕਰਦੀ ਹੈ, ਜਿਸ ‘ਚ ਬੱਚੇ ਆਪਣੇ ਮਾਪਿਆਂ ਦੇ ਵਿਆਹ ਦੀ 30ਵੀਂ ਵਰੇ੍ਹਗੰਢ ਮਨਾਉਣ ਲਈ ਪਰਿਵਾਰ ਅਤੇ ਦੋਸਤਾਂ ਨੂੰ ਇਕ ਕਰੂਜ਼ ਯਾਤਰਾ ‘ਤੇ ਲੈ ਕੇ ਜਾਂਦੇ ਹਨ।

DIL DHADAKNE DO

ਬਾਜੀਰਾਓ ਮਸਤਾਨੀ: ਮਹਾਂਕਾਵਿ ਇਤਿਹਾਸਕ ਰੋਮਾਂਸ ਦੀ ਕਹਾਣੀ ਹੈ।ਜਿਸ ‘ਚ ਰਣਵੀਰ ਤੇ ਦੀਪਿਕਾ ਦਾ ਵੱਖਰਾ ਪਿਆਰ ਨਜ਼ਰ ਆਇਆ ਹੈ।

BAJIRAO MASTANI

ਪਦਮਾਵਤ: ਇਸ ਫਿਲਮ ਵਿੱਚ, ਸ਼ਾਹੀਦ ਕਪੂਰ ਨੇ ਮਹਾਰਾਵਲ ਰਤਨ ਸਿੰਘ ,ਦੀਪਿਕਾ ਪਾਦੂਕੋਣ ਨੇ ਰਾਣੀ ਪਦਮਾਵਤੀ, ਇੱਕ ਰਾਜਪੂਤ ਰਾਣੀ ਅਤੇ ਮਹਾਰਾਵਲ ਰਤਨ ਸਿੰਘ ਦੀ ਪਤਨੀ ਵਜੋਂ ਭੂਮਿਕਾ ਨਿਭਾਈ। ਰਣਵੀਰ ਸਿੰਘ ਦੁਆਰਾ ਨਿਭਾਇਆ ਸੁਲਤਾਨ ਅਲਾਉਦੀਨ ਖਿਲਜੀ, ਉਸ ਦੀ ਖੂਬਸੂਰਤੀ ਦੇਖਦਾ ਹੈ ਅਤੇ ਉਸ ਨੂੰ ਗੁਲਾਮ ਬਣਾਉਣ ਲਈ ਉਸ ਦੇ ਰਾਜ ਉੱਤੇ ਹਮਲਾ ਕਰਦਾ ਹੈ।ਰਣਵੀਰ ਸਿੰਘ ਨੇ ਇਹ ਰੋਲ ਇੰਨਾ ਬਾਖੂਬੀ ਨਾਲ ਨਿਭਾਇਆ ਕਿ ਉਹ ਕਈ ਮਹੀਨੇ ਤੱਕ ਇਸ ਕਿਰਦਾਰ ‘ਚੋਂ ਉੱਭਰੇ ਨਹੀਂ ਸਨ।

PADMAVATI

ਗਲੀ ਬੁਆਏ: ਇਹ ਫਿਲਮ ਭਾਰਤੀ ਸਟ੍ਰੀਟ ਰੈਪਰਜ਼ ਬ੍ਰਹਮ ਅਤੇ ਨਾਈਜੀ ਦੇ ਜੀਵਨ ਤੋਂ ਪ੍ਰੇਰਿਤ ਹੈ।ਇਸ ਫ਼ਿਲਮ ਨੂੰ 13 ਫ਼ਿਲਮ ਫੇਅਰ ,12 ਸਕਰੀਨ ਅਤੇ 9 ਜੀਅ ਸਿਨਾ ਅਵਾਰਡ ਮਿਲੇ।

GULLY BOY

ਸਿੰਬਾ: ਇਹ ਇਕ ਐਕਸ਼ਨ ਕਾਮੇਡੀ ਫਿਲਮ ਹੈ।ਇਸ ‘ਚ ਰਣਵੀਰ ਸਿੰਘ ਨੇ ਇਕ ਭ੍ਰਿਸ਼ਟ ਪੁਲਿਸ ਅਧਿਕਾਰੀ ਦਾ ਕਿਰਦਾਰ ਨਿਭਾਇਆ ਹੈ ਪਰ ਆਪਣੇ ਕਰੀਬੀ ਲੋਕਾਂ ਦੇ ਦੁੱਖ ੳੇੁਸ ਨੂੰ ਸਹੀ ਵੱਲ ਮੋੜ ਦਿੰਦਾ ਹੈ।

SIMMBA

ਗੁੰਡੇ: ਇਹ ਫਿਲਮ ਐਕਸ਼ਨ ਅਤੇ ਡਰਾਮੇ ਨਾਲ ਭਰੀ ਹੈ। ‘ਗੁੰਡੇ’ ਦੋ ਦੋਸਤਾਂ ਅਤੇ ਗੁੰਡਿਆਂ ਦੀ ਕਹਾਣੀ ਹੈ, ਜੋ ਇਕ ਕੈਬਰੇ ਡਾਂਸਰ ਨਾਲ ਪਿਆਰ ਕਰਦੇ ਹਨ ਜੋ ਉਨ੍ਹਾਂ ਵਿਚਕਾਰ ਗਲਤਫਹਿਮੀਆਂ ਪੈਦਾ ਕਰਦੀ ਹੈ।ਇਹ ਦੋਸਤੀ ਦੁਸ਼ਮਣੀ ‘ਚ ਬਦਲ ਜਾਂਦੀ ਹੈ।


GUNDAY

ਜਲਦ ਹੀ ਇਹ ਜੋੜਾ ਪਰਦੇ ‘ਤੇ ਇੱਕ ਸਾਥ ਦਿਖਾਈ ਦੇਵੇਗਾ।ਕਬੀਰ ਖਾਨ ਦੇ ਨਿਰਦੇਸ਼ਨ ‘ਚ 1983 ਵਿਚ ਭਾਰਤ ਦੀ ਕ੍ਰਿਕਟ ਵਰਲਡ ਕੱਪ ਜਿੱਤ ‘ਤੇ ਆਧਾਰਿਤ ਫਿਲਮ ‘ਚ ਇਕੱਠੇ ਵਿਖਾਈ ਦੇਣਗੇ।ਰਣਵੀਰ ਟੀਮ ਦੇ ਕਪਤਾਨ ਕਪਿਲ ਦੇਵ ਦੀ ਭੂਮਿਕਾ ਨਿਭਾਉਣਗੇ, ਜਦਕਿ ਦੀਪਿਕਾ ਕਪਿਲ ਦੀ ਪਤਨੀ ਰੋਮੀ ਦੇ ਕਿਰਦਾਰ ‘ਚ ਵਿਖਾਈ ਦੇਵੇਗੀ।

NEW MOVIE LOOK

LEAVE A REPLY

Please enter your comment!
Please enter your name here