Home Local News ਬਠਿੰਡਾ ਦੇ ਮਸ਼ਹੂਰ ਗੈਂਗਸਟਰ ਕੁਲਬੀਰ ਨਰੂਆਣਾ ਦਾ ਗੋਲੀਆਂ ਮਾਰ ਕੇ ਕਤਲ

ਬਠਿੰਡਾ ਦੇ ਮਸ਼ਹੂਰ ਗੈਂਗਸਟਰ ਕੁਲਬੀਰ ਨਰੂਆਣਾ ਦਾ ਗੋਲੀਆਂ ਮਾਰ ਕੇ ਕਤਲ

0
ਬਠਿੰਡਾ ਦੇ ਮਸ਼ਹੂਰ ਗੈਂਗਸਟਰ ਕੁਲਬੀਰ ਨਰੂਆਣਾ ਦਾ ਗੋਲੀਆਂ ਮਾਰ ਕੇ ਕਤਲ

ਬਠਿੰਡਾ ਜ਼ਿਲ੍ਹੇ ਦੇ ਪਿੰਡ ਨਰੂਆਣਾ ਨਾਲ ਸੰਬੰਧਤ ਮਸ਼ਹੂਰ ਗੈਂਗਸਟਰ ਕੁਲਬੀਰ ਨਰੂਆਣਾ ਦਾ ਕਤਲ ਹੋ ਗਿਆ ਹੈ।ਜਾਣਕਾਰੀ ਅਨੁਸਾਰ ਕੁਲਬੀਰ ਨਰੂਆਣਾ ਦੀ ਉਸ ਦੇ ਘਰ ਵਿਚ ਹੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ।ਕੁਝ ਦਿਨ ਪਹਿਲਾਂ ਵੀ ਬਠਿੰਡਾ ਦੀ ਰਿੰਗ ਰੋਡ ‘ਤੇ ਨਰੂਆਣਾ ਤੇ ਕਾਤਲਾਨਾ ਹਮਲਾ ਹੋਇਆ ਸੀ ਇਸ ਹਮਲੇ ‘ਚ ਹਮਲਾਵਾਰਾਂ ਨੇ ਕੁਲਬੀਰ ਨਰੂਆਣਾ ਅਤੇ ਉਸਦੇ ਸਾਥੀ ‘ਤੇ ਦੋ ਤਰਫੋਂ ਫਾਈਰਿੰਗ ਕੀਤੀ ਸੀ।ਇਸ ਹਮਲੇ ਚ ਕੁਲਵੀਰ ਨਰੂਆਣਾ ਅਤੇ ਉਸਦੇ ਸਾਥੀ ਵਾਲ ਵਾਲ ਬਚੇ ਸਨ।ਕੁਲਵੀਰ ਨਰੂਆਣਾ ਖ਼ਿਲਾਫ ਵੱਡੀ ਗਿਣਤੀ ਪੁਲੀਸ ਕੇਸ ਦਰਜ ਹਨ ਜਿਨ੍ਹਾਂ ਚ ਕਤਲ ਇਰਾਦਾ ਅਤੇ ਲੁੱਟਾਂ ਖੋਹਾਂ ਵੀ ਸ਼ਾਮਲ ਹੈ।

ਕੁਲਬੀਰ ਨਰੂਆਣਾ

ਪ੍ਰਾਪਤ ਜਾਣਕਾਰੀ ਅਨੁਸਾਰ ੳੇੁਸਦੇ 20 ਸਾਲਾਂ ਪੁਰਾਣੇ ਸਾਥੀ ਮੰਨਾ ਉਸ ਨੂੰ ਮਿਲਣ ਉਸਦੇ ਘਰ ਆਇਆ ਸੀ।ਅਤੇ ਵਾਪਸ ਜਾਣ ਸਮੇਂ ਮੰਨਾ ਨੇ ਆਪਣੀ ਗੱਡੀ ਕੋਲ ਨਰੂਆਣਾ ਨੂੰ ਗੋਲੀਆਂ ਨਾਲ ਭੁੰਨ ਦਿੱਤਾ।ਇਸ ਹਮਲੇ ‘ਚ ਕੁਲਬੀਰ ਨਰੂਆਣਾ ਦੇ ਸਾਥੀ ਨੇ ਮੰਨਾ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮੰਨਾ ਨੇ ਉਸ ‘ਤੇ ਗੱਡੀ ਹੇਠ ਕੁਚਲ ਦਿੱਤਾ ਅਤੇ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ।ਇੱਥੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮੰਨਾ ਦੇ ਵੀ ਗੋਲੀ ਲੱਗੀ ਹੈ ਤੇ ਉਸ ਨੂੰ ਜਖ਼ਮੀ ਹਾਲਾਤ ‘ਚ ਹਸਪਤਾਲ ਭਰਤੀ ਕਰਵਾਇਆ ਗਿਆ।ਥਾਣਾ ਸਦਰ ਬਠਿੰਡਾ ਪੁਲਸ ਨੇ ਮੌਕੇ ਤੇ ਜਾ ਕੇ ਜਾਇਜ਼ਾ ਲਿਆ ਹੈ।ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ

LEAVE A REPLY

Please enter your comment!
Please enter your name here