Home Latest News ਕੋਰੋਨਾ ਮਹਾਮਾਰੀ ਦਾ ਲਗਾਤਾਰ ਵੱਧ ਰਿਹਾ ਹੈ ਪ੍ਰਕੋਪ, ਖਹਿਰਾ ਦੇ ਪਰਿਵਾਰ ਨੂੰ ਵੀ ਬਿਮਾਰੀ ਨੇ ਲਿਆ ਆਪਣੀ ਗ੍ਰਿਫਤ *ਚ

ਕੋਰੋਨਾ ਮਹਾਮਾਰੀ ਦਾ ਲਗਾਤਾਰ ਵੱਧ ਰਿਹਾ ਹੈ ਪ੍ਰਕੋਪ, ਖਹਿਰਾ ਦੇ ਪਰਿਵਾਰ ਨੂੰ ਵੀ ਬਿਮਾਰੀ ਨੇ ਲਿਆ ਆਪਣੀ ਗ੍ਰਿਫਤ *ਚ

0
ਕੋਰੋਨਾ ਮਹਾਮਾਰੀ ਦਾ ਲਗਾਤਾਰ ਵੱਧ ਰਿਹਾ ਹੈ ਪ੍ਰਕੋਪ, ਖਹਿਰਾ ਦੇ ਪਰਿਵਾਰ ਨੂੰ ਵੀ ਬਿਮਾਰੀ ਨੇ ਲਿਆ ਆਪਣੀ ਗ੍ਰਿਫਤ *ਚ

ਭੁਲੱਥ : ਪੰਜਾਬ ਅੰਦਰ ਕੋਰੋਨਾ ਮਹਾਮਾਰੀ ਦਾ ਪ੍ਰਕੋਪ ਲਗਾਤਾਰ ਵਧ ਰਿਹਾ ਹੈ। ਇਸ ਦੇ ਚਲਦਿਆਂ ਕਈ ਅਹਿਮ ਚਿਹਰੇ ਤੇ ਕਈ ਵਿਧਾਇਕ ਵੀ ਕੋਰੋਨਾ ਪਾਜ਼ਿਿਟਵ ਆਏ ਹਨ। ਇਸ ਦੇ ਚਲਦਿਆਂ ਬੀਤੇ ਦਿਨੀਂ ਭੁਲੱਥ ਤੋਂ ਵਿਧਾਇਕ ਅਤੇ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਵੀ ਕੋਰੋਨਾ ਪਾਜ਼ਿਿਟਵ ਪਾਏ ਗਏ ਹਨ। ਇਸ ਦੀ ਪੁਸ਼ਟੀ ਉਨ੍ਹਾਂ ਨੇ ਖੁਦ ਆਪਣੇ ਸੋਸ਼ਲ ਮੀਡੀਆ ਖਾਤੇ ਜਰੀਏ ਕੀਤੀ ਹੈ।ਜ਼ਿਕਰ ਏ ਖਾਸ ਹੈ ਕਿ ਖਹਿਰਾ ਪਿਛਲੇ ਦਿਨੀ ਵਿਧਾਨ ਸਭਾ ਦੇ ਮਾਨਸੂਨ ਇਜਲਾਸ ਦੌਰਾਨ ਵੀ ਵਿਧਾਨ ਸਭਾ ‘ਚ ਇਸੇ ਕਰਕੇ ਸ਼ਾਮਲ ਨਹੀਂ ਹੋਏ ਸਨ।ਸੁਖਪਾਲ ਸਿੰਘ ਖਹਿਰਾ ਨੇ ਸੋਸ਼ਲ ਮੀਡੀਆ ਜਰੀਏ ਪੁਸ਼ਟੀ ਕਰਦਿਆਂ ਲਿਿਖਆ ਕਿ ਦੋਸਤੋ, ਕੋਰੋਨਾ ਸਬੰਧੀ ਮੇਰੀ ਹੱਡ ਬੀਤੀ – ਦਿੱਲੀ ਤੋਂ ਇੱਕ ਫਲਾਈਟ ਲੈਣ ਵਾਸਤੇ ਮੈਂ ਅਤੇ ਮੇਰੇ ਬੇਟੇ ਨੇ 14 ਅਗਸਤ ਨੂੰ ਪ੍ਰਾਈਵੇਟ ਲੈਬ ਤੋਂ ਕੋਰੋਨਾ ਟੈਸਟ ਕਰਵਾਇਆ ਜੋ ਕਿ Negative ਆਇਆ ਸੀ। ਇਸ ਤੋਂ ਬਾਅਦ 16 ਅਗਸਤ ਨੂੰ ਮੈਨੂੰ ਅਤੇ ਮੇਰੇ ਬੇਟੇ ਮਹਿਤਾਬ ਨੂੰ ਖੰਘ ਅਤੇ ਬੁਖਾਰ ਹੋਣ ਲੱਗ ਗਿਆ। ਅਸੀਂ 21 ਅਗਸਤ ਨੂੰ ਵਾਪਿਸ ਪੰਜਾਬ ਆ ਗਏ ਅਤੇ ਅਗਲੇ ਦਿਨ ਇੱਕ ਪ੍ਰਾਈਵੇਟ ਲੈਬ ਤੋਂ ਕਰਵਾਏ ਟੈਸਟ ਵਿੱਚ ਮੇਰੇ ਬੇਟੇ ਦਾ ਟੈਸਟ Positive ਆਇਆ। ਇਸ ਸਮੇਂ ਤੱਕ ਮੇਰੇ ਸਾਰੇ ਪਰਿਵਾਰ ਨੂੰ ਕਰੋਨਾ ਦੇ ਲੱਛਣ ਮਹਿਸੂਸ ਹੋਣੇ ਸ਼ੁਰੂ ਹੋ ਗਏ ਤਾਂ ਅਸੀਂ 28 ਅਗਸਤ ਨੂੰ ਹੋਣ ਵਾਲੇ ਵਿਧਾਨ ਸਭਾ ਸੈਸ਼ਨ ਕਾਰਨ MLA ਹੋਸਟਲ ਚੰਡੀਗੜ ਦੀ ਸਰਕਾਰੀ ਲੈਬ ਤੋਂ ਸਾਡਾ ਸਾਰਿਆਂ ਦਾ ਕੋਰੋਨਾ ਟੈਸਟ ਕਰਵਾਇਆ। ਤੁਸੀਂ ਹੈਰਾਨ ਹੋਵੋਗੇ ਕਿ ਉਸੇ ਦਿਨ ਦੀ ਰੈਪਿਡ ਐਂਟੀਜਨ (Rapid Antigen) ਟੈਸਟ ਰਿਪੋਰਟ ਅਤੇ ਫਿਰ 48 ਘੰਟਿਆਂ ਬਾਅਦ ਵਾਲੇ ਫੁੱਲ RT-PCR ਟੈਸਟ ਵਿੱਚ ਅਸੀਂ ਸਾਰੇ ਮੁੜ ਕਰੋਨਾ Negative ਪਾਏ ਗਏ। ਮੈਂ ਖੁਦ ਨੂੰ ਬੀਮਾਰ ਮਹਿਸੂਸ ਕਰਨ ਕਰਕੇ ਵਿਧਾਨ ਸਭਾ ਸੈਸ਼ਨ ਵਿੱਚ ਸ਼ਾਮਿਲ ਨਹੀਂ ਹੋਇਆ। ਮੇਰੇ ਸਾਰੇ ਪਰਿਵਾਰਕ ਮੈਂਬਰ ਰਿਕਵਰ ਕਰ ਚੁੱਕੇ ਸਨ ਪਰੰਤੂ ਮੇਰੀ ਖਾਂਸੀ ਅਤੇ ਬੁਖਾਰ ਠੀਕ ਨਾ ਹੋਣ ਕਾਰਨ ਮੈਂ 30 ਅਗਸਤ ਨੂੰ ਆਪਣਾ ਛਾਤੀ ਦਾ CT Scan ਕਰਵਾਇਆ ਜਿਸ ਵਿੱਚ ਮੇਰੇ ਕੋਵਿਡ ਪੋਜਟਿਵ ਹੋਣ ਦੇ ਸੰਕੇਤ ਮਿਲੇ। ਇਸ ਤੋਂ ਬਾਅਦ ਮੈਂ 31 ਅਗਸਤ ਨੂੰ ਆਪਣਾ ਐਂਟੀ ਬਾਡੀ (Anti Body) ਟੈਸਟ ਕਰਵਾਇਆ ਜਿਸ ਵਿੱਚ ਮੇਰਾ ਕੋਵਿਡ ਪੋਜਟਿਵ ਪਾਇਆ ਜਾਣਾ ਕਨਫਰਮ ਹੋਇਆ ਪਰੰਤੂ 18 antibody ਆਉਣਾ ਇੱਕ ਚੰਗਾ ਸੰਕੇਤ ਸੀ ਕਿ ਮੇਰੇ ਅੰਦਰ ਇਸ ਵਾਇਰਸ ਨਾਲ ਲੜਣ ਦੀ ਸ਼ਕਤੀ ਕਾਫੀ ਵੱਧ ਚੁੱਕੀ ਸੀ। ਜਿਸ ਕਰਕੇ ਮੇਰੇ ਫੇਫੜਿਆਂ ਤੱਕ ਖਤਰਨਾਕ ਵਾਇਰਸ ਦੇ ਪਹੁੰਚ ਜਾਣ ਦੇ ਬਾਵਜੂਦ ਵੀ ਵਾਹਿਗੁਰੂ ਦੀ ਕ੍ਰਿਪਾ ਸਦਕਾ ਮੈਂ ਹੁਣ ਪੂਰੀ ਤਰਾ ਨਾਲ ਠੀਕ ਹੋ ਚੁੱਕਿਆ ਹਾਂ। ਅਸੀਂ ਸਾਰੇ ਇੱਕ ਹਫਤਾ ਹੋਰ ਕੁਆਰਿਨਟਾਈਨ ਰਹਾਂਗੇ। ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਬੇਲੋੜੇ ਜਨਤਕ ਸੰਪਰਕ ਤੋਂ ਗੁਰੇਜ ਕਰੋ ਅਤੇ ਲੋੜੀਂਦਾ ਪਰਹੇਜ਼ ਰੱਖੋ ਕਿਉਂਕਿ ਇਹ ਬੀਮਾਰੀ ਬਹੁਤ ਹੀ ਜਿਆਦਾ ਖਤਰਨਾਕ ਹੈ

https://www.facebook.com/SukhpalKhairaPEP/posts/4943697795656126

LEAVE A REPLY

Please enter your comment!
Please enter your name here