Home Latest News ਸਾਬਕਾ ਡੀ.ਜੀ.ਪੀ. ਨੂੰ ਇੱਕ ਹੋਰ ਵੱਡਾ ਝਟਕਾ, ਸੁਰੱਖਿਆ ਲਈ ਵਾਪਸ

ਸਾਬਕਾ ਡੀ.ਜੀ.ਪੀ. ਨੂੰ ਇੱਕ ਹੋਰ ਵੱਡਾ ਝਟਕਾ, ਸੁਰੱਖਿਆ ਲਈ ਵਾਪਸ

0
ਸਾਬਕਾ ਡੀ.ਜੀ.ਪੀ. ਨੂੰ ਇੱਕ ਹੋਰ ਵੱਡਾ ਝਟਕਾ, ਸੁਰੱਖਿਆ ਲਈ ਵਾਪਸ


ਚੰਡੀਗੜ੍ਹ : ਸਾਬਕਾ ਡੀਜੀਪੀ ਸੁਮੇਧ ਸੈਣੀ ਦੀਆਂ ਮੁਸ਼ਕਿਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਹੁਣ ਸੈਣੀ ਦੀ ਸੁਰੱਖਿਆ ਵੀ ਵਾਪਸ ਲੈ ਲਈ ਗਈ ਹੈ। ਇਸ ਦਾ ਖੁਲਾਸਾ ਸੈਣੀ ਦੀ ਪਤਨੀ ਦੀ ਚਿੱਠੀ ‘ਚ ਹੋਇਆ। ਜ਼ਿਕਰ ਏ ਖਾਸ ਹੈ ਕਿ ਸੈਣੀ ਦੀ ਪਤਨੀ ਵੱਲੋਂ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੂੰ ਇੱਕ ਚਿੱਠੀ ਲਿਖੀ ਹੈ ਉਸ ਚਿੱਠੀ ‘ਚ ਇਹ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਦੀ ਸੁਰੱਖਿਆ ਵਾਪਸ ਲੈ ਲਈ ਹੈ। ਸੈਣੀ ਦੀ ਪਤਨੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਪਰਿਵਾਰ ਨੂੰ ਦਹਿਸ਼ਤਗਰਦਾਂ ਤੋਂ ਖਤਰਾ ਹੈ।
ਦੱਸ ਦਈਏ ਕਿ ਸੈਣੀ ਬਲਵੰਤ ਸਿੰਘ ਮੁਲਤਾਨੀ ਕੇਸ ‘ਚ ਨਾਮਜ਼ਦ ਹਨ । ਉਨ੍ਹਾਂ ਖਿਲਾਫ ਧਾਰਾ 302 ਲਾਈ ਗਈ ਹੈ। ਜਿਸ ਤੋਂ ਬਾਅਦ ਸੈਣੀ ‘ਤੇ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਹੈ। ਲਗਾਤਾਰ ਅਦਾਲਤ ਵੰਲੋਂ ਸੈਣੀ ਨੂੰ ਝਟਕੇ ਦਿੱਤੇ ਜਾ ਰਹੇ ਹਨ।

LEAVE A REPLY

Please enter your comment!
Please enter your name here