Home CONGRESS ਖਾਸ ਰਿਪੋਰਟ, ਆਹ ਬੀਬੀਆਂ ਨੇ ਉਧੇੜ ਕੇ ਰੱਖ ਦਿੱਤੀ ਲੋਕਾਂ ਦੇ ਮੁੱਖ ਮੰਤਰੀ ਦੀ ਰੈਲੀ

ਖਾਸ ਰਿਪੋਰਟ, ਆਹ ਬੀਬੀਆਂ ਨੇ ਉਧੇੜ ਕੇ ਰੱਖ ਦਿੱਤੀ ਲੋਕਾਂ ਦੇ ਮੁੱਖ ਮੰਤਰੀ ਦੀ ਰੈਲੀ

0
ਖਾਸ ਰਿਪੋਰਟ, ਆਹ ਬੀਬੀਆਂ ਨੇ ਉਧੇੜ ਕੇ ਰੱਖ ਦਿੱਤੀ ਲੋਕਾਂ ਦੇ ਮੁੱਖ ਮੰਤਰੀ ਦੀ ਰੈਲੀ

ਰੈਲੀਆਂ ਵਿਚ ਪੈਸੇ ਦੇ ਲੋਕਾਂ ਦੀ ਭੀੜ ਇਕੱਠੀ ਕਰਨ ਦੇ ਇਲਜਾਮ ਹਰੇਕ ਪਾਰਟੀ ਉੱਤੇ ਲੱਗਦੇ ਆਏ ਹਨ। ਪਰ ਹੁਣ ਇਨ੍ਹਾਂ ਇਲਜਾਮਾਂ ਦੇ ਘੇਰੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਰੈਲੀ ਵੀ ਆ ਗਈ ਹੈ। ਇੱਥੇ ਪਹੁੰਚੇ ਲੋਕਾਂ ਨੇ ਜੋ ਖੁਲਾਸੇ ਕੀਤੇ ਹਨ, ਉਹ ਬੜੇ ਹੈਰਾਨ ਕਰਨ ਵਾਲੇ ਹਨ। ਆਖਿਰ ਕਿਉਂ ਲਗਾ ਰਹੇ ਲੋਕ ਇਲਜਾਮ, ਦੇਖੋ ਇਹ ਖਾਸ ਰਿਪੋਰਟ…

ਸੋਚ ਕੇ ਦੇਖੋ, ਕਿਸੇ ਸਿਆਸੀ ਲੀਡਰ ਦੀ ਰੈਲੀ ਵਿੱਚ ਪਹੁੰਚੇ ਲੋਕ ਇਹ ਕਹਿਣ ਕੇ ਸਾਨੂੰ ਨਹੀਂ ਪਤਾ ਇੱਥੇ ਕੀ ਹੋਣਾ ਹੈ, ਪਰ ਸਾਨੂੰ ਤਾਂ ਇਹ ਬੋਲ ਕੇ ਲਿਆਂਦਾ ਗਿਆ ਹੈ ਕਿ ਪੈਸੇ ਮਿਲਣਗੇ। ਉੱਤੋਂ ਹੋਰ ਦੇਖੋ, ਇਹ ਲੋਕ ਕੰਮ ਕਰਦੇ ਸਨ ਤੇ ਕੰਮ ਤੋਂ ਹਟਾ ਕੇ ਰੈਲੀ ਵਿਚ ਲਿਆ ਕੇ ਬਿਠਾ ਦਿੱਤੇ ਗਏ। ਰੈਲੀ ਪੁੱਜੇ ਲੋਕਾਂ ਨੇ ਵੀ ਰੈਲੀ ਦਾ ਸੱਚ ਉਧੇੜ ਕੇ ਰੱਖ ਦਿੱਤਾ। ਇਨ੍ਹਾਂ ਬਜੁਰਗ ਔਰਤਾਂ ਦਗਾ ਕਹਿਣਾ ਹੈ ਕਿ ਨਾ ਸਾਨੂੰ ਵੇਲੇ ਸਿਰ ਪੈਂਸ਼ਨ ਮਿਲਦੀ ਹੈ ਤੇ ਨਾ ਹੀ ਕੋਈ ਸਰਕਾਰ ਤੋਂ ਹੋਰ ਉਮੀਦ ਹੈ। ਸਾਰਾ ਬੁਢਾਪਾ ਸਰਕਾਰ ਦੇ ਵਾਅਦੇ ਪੂਰੇ ਹੋਣ ਦੀ ਆਸ ਵਿਚ ਗੁਜਰ ਗਿਆ ਹੈ।
ਬਜੁਰਗ ਮਾਤਾਵਾਂ ਦੀਆਂ ਗੱਲਾਂ ਸੁਣ ਕੇ ਤੁਹਾਨੂੰ ਬੇਸ਼ੱਕ ਹਾਸਾ ਆਉਂਦਾ ਹੋਵੇ, ਪਰ ਇਹ ਸਰਕਾਰੀ ਤੰਤਰ ਦੇ ਫੋਕੇ ਵਾਅਦਿਆਂ ਉੱਤੇ ਕਰਾਰੀ ਚਪੇੜ ਹੈ, ਜਿਹੜੀ ਸਿੱਧੀ ਗੱਲ੍ਹ ‘ਤੇ ਵੱਜਦੀ ਹੈ। ਇਹ ਇਕੱਲੀ ਬਜੁਰਗ ਮਾਤਾ ਨਹੀਂ ਹੈ, ਜਿਸਦੀ ਜਵਾਨੀ ਤੇ ਬੁਢਾਪਾ ਸਰਕਾਰਾਂ ਨੇ ਰੋਲਿਆ ਹੋਵੇ, ਇਸ ਤਰ੍ਹਾਂ ਦੀਆਂ ਪਤਾ ਨਹੀਂ ਪੰਜਾਬ ਅੰਦਰ ਵਸਦੀਆਂ ਹੋਰ ਕਿੰਨੀਆਂ ਕੁ ਮਾਵਾਂ ਹਨ ਜਿਨ੍ਹਾਂ ਦਾ ਸਰਕਾਰਾਂ ਨੇ ਅੱਤ ਮੰਦੜਾ ਹਾਲ ਕੀਤਾ ਹੈ।

ਰੈਲੀ ਵਿਚ ਪੈਸੇ ਦੇਣ ਦੇ ਬਹਾਨੇ ਲਿਆਂਦਾ ਇਹ ਉਹ ਬੁਢਾਪਾ ਹੈ ਜਿਸ ਨਾਲ ਚੰਨੀ ਸਾਹਬ ਦੇ ਸੜਕਾਂ ਉੱਤੇ ਪੋਸਟਰ ਵੀ ਲੱਗੇ ਹੋਏ ਹਨ। ਕਿਸੇ ਨੂੰ ਪੈਂਸ਼ਨ ਨਹੀਂ ਮਿਲਦੀ, ਕਿਸੇ ਦਾ ਘਰ ਪੱਤਾ ਨਹੀਂ ਤੇ ਕੋਈ ਵਿਧਵਾ ਸਰਕਾਰ ਦੇ ਦਾਅਵਿਆਂ ਨੂੰ ਪੂਰਾ ਹੋਣ ਦੀ ਆਸ ਲਈ ਮੁੱਕਣ ਕੰਢੇ ਹੈ। ਇਸ ਰੈਲੀ ਦੀ ਹਾਲਾਂਕਿ ਸੱਚਾਈ ਹੋਰ ਕੀ ਸੀ, ਇਸਦਾ ਦਾ ਇਨ੍ਹਾਂ ਲੋਕਾਂ ਦੇ ਮੂੰਹੋਂ ਗੱਲਾਂ ਸੁਣ ਕੇ ਅੰਦਾਜਾ ਲਾ ਸਕਦੇ ਹਾਂ ਪਰ ਲੋਕਾਂ ਵੱਲੋਂ ਮੀਡੀਆ ਨਾਲ ਖੁਲਾਸੇ ਹੁੰਦੇ ਸੁਣ ਕੇ ਹਲਕੇ ਦੇ ਮੁਹਤਬਰ ਨੇ ਆ ਕੇ ਜਰੂਰ ਮੌਕਾ ਸਾਂਭ ਲਿਆ।

ਰੈਲੀ ਚ ਕੌਣ ਲੈ ਕੇ ਆਇਆ, ਰੈਲੀ ਚ ਕੀ ਕਹਿ ਕੇ ਲਿਆਂਦਾ ਗਿਆ, ਰੈਲੀ ਚੋਂ ਲੋਕਾਂ ਨੂੰ ਕੀ ਮਿਲਿਆ…ਇਹ ਸਾਰੇ ਸਵਾਲ ਜੇ ਛੱਡ ਵੀ ਦਈਏ ਤਾਂ ਲੋਕਾਂ ਦੇ ਮੂੰਹੋਂ ਜੋ ਸਰਕਾਰ ਲਈ ਭਾਖਿਆ ਨਿਕਲੀ ਹੈ, ਉਹ ਜਰੂਰ ਅੱਤ ਚਿੰਤਾਜਨਕ ਹੈ। ਲੋਕਾਂ ਨੂੰ ਗੱਡੀਆਂ ਚ ਭਰ ਕੇ ਲਿਆਂਦਾ ਜਾਂਦਾ ਹੈ, ਸਰਕਾਰ ਦੇ ਇਕੱਠ ਨੂੰ ਲੋਕਾਂ ਦਾ ਭਰਵਾਂ ਹੁੰਘਾਰਾ ਦੱਸ ਕੇ ਮੀਡੀਆ ਵੀ ਸਰਕਾਰ ਦਾ ਅਕਸ ਲੋਕਾਂ ਸਾਹਮਣੇ ਰੱਖ ਦਿੰਦਾ ਹੈ। ਪਰ ਉਨ੍ਹਾਂ ਲੋਕਾਂ ਦੇ ਦਿਨ ਪਤਾ ਨਹੀਂ ਕਦੋਂ ਫਿਰਨਗੇ, ਜਿਹੜੇ ਸਰਕਾਰ ਦੇ ਹਰੇਕ ਪੰਜੀ ਸਾਲੀਂ ਵਾਅਦਿਆਂ ਤੋਂ ਠਗੇ ਹੋਏ, ਇਨ੍ਹਾਂ ਰੈਲੀਆਂ ਚੋਂ ਨਾਅਰੇ ਲਾ ਕੇ ਮੁੜ ਜਾਂਦੇ ਹਨ।

LEAVE A REPLY

Please enter your comment!
Please enter your name here