ਸਾਲ 2016 ਦੌਰਾਨ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲੀਸ ਦੀਆਂ ਕੱਢੀਆਂ ਭਰਤੀਆਂ ਦੇ ਦੌਰਾਨ ਵੇਟਿੰਗ ਲਿਸਟ ਵਿੱਚ ਰੱਖੇ ਗਏ ਨੌਜਵਾਨ ਮੁੰਡੇ ਕੁੜੀਆਂ ਨੇ ਮੋਰਿੰਡਾ ਵਿੱਚ ਸੜਕ ਤੇ ਜਾਮ ਲਾ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਕਈ ਨੌਜਵਾਨਾਂ ਨੇ ਤਾਂ ਕੱਪੜੇ ਲਾਹ ਕੇ ਅੱਧੇ ਨੰਗੇ ਧੜ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਕੇ ਨਾਰੇਬਾਜੀ ਕੀਤੀ। ਨੌਜਵਾਨਾਂ ਨੇ ਕਿਹਾ ਕਿ ਅਸੀਂ ਜਿਵੇਂ ਸਰਕਾਰ ਕਹਿ ਰਹੀ ਹੈ, ਉਸੇ ਤਰ੍ਹਾਂ ਕਰ ਰਹੇ ਹਾਂ, ਪਰ ਸਰਕਾਰ ਵਾਅਦਾਖਿਲਾਫੀ ਕਰ ਰਹੀ ਹੈ।