Home Latest News ਲਾਂਸ ਨਾਇਕ ਜਸਬੀਰ ਸਿੰਘ ਦਾ ਸੈਨਿਕ ਸਨਮਾਨਾਂ ਨਾਲ ਅੰਤਿਮ ਸਸਕਾਰ

ਲਾਂਸ ਨਾਇਕ ਜਸਬੀਰ ਸਿੰਘ ਦਾ ਸੈਨਿਕ ਸਨਮਾਨਾਂ ਨਾਲ ਅੰਤਿਮ ਸਸਕਾਰ

0
ਲਾਂਸ ਨਾਇਕ ਜਸਬੀਰ ਸਿੰਘ ਦਾ ਸੈਨਿਕ ਸਨਮਾਨਾਂ ਨਾਲ ਅੰਤਿਮ ਸਸਕਾਰ

ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਵੇਈਂ ਪੂੰਈਂ ਦੇ ਰਹਿਣ ਵਾਲੇ ਸ਼ਹੀਦ ਲਾਂਸ ਨਾਇਕ ਜਸਬੀਰ ਸਿੰਘ ਦਾ ਅੰਤਿਮ ਸਸਕਾਰ ਸੈਨਿਕ ਸਨਮਾਨਾਂ ਨਾਲ ਕਰ ਦਿੱਤਾ ਗਿਆ ਹੈ। ਸ਼ਹੀਦ ਪਰਿਵਾਰ ਨੂੰ ਪੰਜਾਬ ਸਰਕਾਰ ਨੇ 50 ਲੱਖ ਰੁਪਏ ਐਕਸ ਗ੍ਰੇਸ਼ੀਆ ਤੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਸ਼ਹੀਦ ਦੇ ਸਸਕਾਰ ਮੌਕੇ ਪੂਰਾ ਪਿੰਡ ਗਮਗੀਨ ਸੀ ਤੇ ਹਰੇਕ ਦੇ ਮੂੰਹੋਂ ਸ਼ਹੀਦ ਲਈ ਜਿੰਦਾਬਾਦ ਨੇ ਨਾਅਰੇ ਨਿੱਕਲ ਰਹੇ ਸਨ।

ਸ਼ਹੀਦ ਦੇ ਪਰਿਵਾਰ ਨੇ ਸੋਚਿਆ ਵੀ ਨਹੀਂ ਹੋਣਾ ਕਿ ਜਿਸ ਤਰ੍ਹਾਂ ਹੋਰ ਸੈਨਿਕਾਂ ਦੇ ਸ਼ਹੀਦ ਹੋਣ ਦੀਆਂ ਖਬਰਾਂ ਆਉਂਦੀਆਂ ਨੇ ਉਸੇ ਤਰ੍ਹਾਂ ਉਨ੍ਹਾਂ ਦਾ ਲਾਡਲਾ ਵੀ ਖਬਰ ਬਣਕੇ ਆ ਜਾਵੇਗਾ। ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਵੇਈਂ ਪੂੰਈਂ ਦੇ ਰਹਿਣ ਵਾਲੇ ਸ਼ਹੀਦ ਲਾਂਸ ਨਾਇਕ ਜਸਬੀਰ ਸਿੰਘ ਦਾ ਬੇਸ਼ੱਕ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ, ਪਰ ਸ਼ਹੀਦ ਦੇ ਸਸਕਾਰ ਨਾਲ ਕਈ ਸਵਾਲ ਖੜ੍ਹੇ ਵੀ ਹੋ ਗਏ ਹਨ ਕਿ ਇਹ ਸੈਨਿਕਾਂ ਦੇ ਸ਼ਹੀਦ ਹੋਣ ਦਾ ਸਿਲਸਿਲਾ ਕਦੋਂ ਤੱਕ ਚੱਲਦਾ ਰਹੇਗਾ ਤੇ ਮਾਵਾਂ ਦੇ ਲਾਡਲੇ ਪੁੱਤ ਕਦੋਂ ਤੱਕ ਅੱਤਵਾਦੀਆਂ ਹੱਥੋਂ ਹਲਾਕ ਹੁੰਦੇ ਰਹਿਣਗੇ।

ਸ਼ਹੀਦ ਲਾਂਸ ਨਾਇਕ ਜਸਬੀਰ ਪਿਛਲੇ ਦਿਨੀਂ ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦੇ ਅਨੰਤਨਾਗ ਇਲਾਕੇ ਵਿੱਚ ਅੱਤਵਾਦੀਆਂ ਨਾਲ ਬਹਾਦਰੀ ਨਾਲ ਲੜਦਿਆਂ ਦੇਸ਼ ਲਈ ਕੁਰਬਾਨ ਹੋ ਗਏ ਸਨ। ਸ਼ਹੀਦ ਜਸਬੀਰ ਸਿੰਘ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਵੇਈਂ ਪੂੰਈਂ ਦਾ ਰਹਿਣ ਵਾਲਾ ਸੀ ਅਤੇ ਘਰ ਵਿੱਚ ਉਸਦੀ ਇਕ ਭੈਣ, ਭਰਾ ਤੇ ਬਜੁਰਗ ਮਾਪੇ ਹਨ। ਮਾਪਿਆਂ ਲਈ ਪੁੱਤ ਦਾ ਸ਼ਹੀਦ ਹੋਣਾ ਉਮਰ ਭਰ ਦਾ ਝੋਰਾ ਬਣ ਕੇ ਰਹਿ ਗਿਆ ਹੈ।

LEAVE A REPLY

Please enter your comment!
Please enter your name here