ਸੱਚਖੰਡ ਸ੍ਰੀ ਦਰਬਾਰ ਸਾਹਿਬ ਪਹੁੰਚੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਪੰਜਾਬ ਦੇ ਹਾਲਾਤਾਂ ਨੂੰ ਵੇਖਦਿਆਂ ਅਸੀਂ ਇਸ ਬਾਰੇ ਭਵਿੱਖ ਵਿਚ ਗੱਲ ਕਰਾਂਗੇ, ਪਰ ਸਾਡਾ ਵਿਜਨ ਸਾਫ਼ ਹੈ। ਉਹਨਾਂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨਮੰਤਰੀ ਲੋਕਾਂ ਦੇ ਲਈ ਹਮੇਸ਼ਾ ਹੀ ਤੱਤਪਰ ਰਹੇ ਨੇ ਅਤੇ ਉਹਨਾਂ ਦੇ ਲਈ ਆਵਾਜ਼ ਚੁੱਕਦੇ ਰਹੇ ਹਨ। ਹਾਲਾਂਕਿ ਉਹ ਮੋਦੀ ਦੀ ਰੈਲੀ ਨੂੰ ਲੈ ਕੇ ਕੁੱਝ ਵੀ ਖੁਲ੍ਹ ਕੇ ਨਹੀਂ ਬੋਲੇ।