ਅੰਮ੍ਰਿਤਸਰ ਪੁਲਿਸ ਨੇ ਪੰਜ ਮੁਲਜ਼ਮਾਂ ਨੂੰ 5 ਪਿਸਤੌਲਾਂ ਤੇ ਤੇ ਅਣਚੱਲੇ ਕਾਰਤੂਸਾਂ ਸਮੇਤ ਗ੍ਰਿਫਤਾਰ ਕੀਤਾ ਹੈ। ਏਡੀਸੀਪੀ ਜੁਗਰਾਜ ਸਿੰਘ ਨੇ ਦੱਸਿਆ ਕਿ ਨਵੇਂ ਸਾਲ ਨੂੰ ਲੈ ਕੇ ਪੁਲਸ ਵੱਲੋਂ ਜਗ੍ਹਾ ਜਗ੍ਹਾ ਤੇ ਨਾਕੇਬੰਦੀ ਕੀਤੀ ਗਈ ਸੀ, ਇਸ ਦੌਰਾਨ ਪੁਲਸ ਨੇ ਗੁਪਤ ਸੂਚਨਾ ਆਧਾਰ ਤੇ ਅੰਮ੍ਰਿਤਸਰ ਛੇਹਰਟਾ ਇਲਾਕੇ ਅਧੀਨ ਘਨੂੰਪੁਰ ਕਾਲੇ ਵਿਖੇ ਰਿਹਾਇਸ਼ੀ ਕਲੋਨੀ ਵਿਚ ਵਿਚੋਂ ਇਨ੍ਹਾਂ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਪੁਲੀਸ ਨੇ ਦੱਸਿਆ ਕਿ ਇਨ੍ਹਾਂ ਵਿਚ ਮੁਲਜਮ ਲਵਜੀਤ ਸਿੰਘ ਉਰਫ ਲਵ ਹੈ ਤਰਨ ਤਾਰਨ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਅਤੇ ਪਿਛਲੇ ਤਿੰਨ ਚਾਰ ਸਾਲ ਤੋਂ ਕਾਫ਼ੀ ਸਰਗਰਮ ਸੀ। ਇਹ ਗੈਂਗਸਟਰਾਂ ਨੂੰ ਹਥਿਆਰ ਵੀ ਮੁਹੱਈਆ ਕਰਵਾਉਂਦਾ ਸੀ।