ਮੇਰੇ ਬਿਆਨ ਦਾ ਗਲਤ ਅਰਥ ਕੱਢਿਆ ਗਿਆ ਹੈ-ਰਵਨੀਤ ਬਿੱਟੂ
ਰਵਨੀਤ ਬਿੱਟੂ ਉੱਤੇ ਇਲਜਾਮ
ਬਸਪਾ ਵਰਕਰਾਂ ਦੀਆਂ ਭਾਵਨਾਵਾਂ ਨੂੰ ਪਹੁੰਚਾਇਆ ਠੇਸ
ਕਾਂਗਰਸ ਦੇ ਲੁਧਿਆਣਾ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਉੱਤੇ ਬਸਪਾ ਵਰਕਰਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਮੁਕੱਦਮਾ ਦਰਜ ਕੀਤਾ ਗਿਆ।ਉਸਨੇ ਬਹੁਜਨ ਸਮਾਜ ਪਾਰਟੀ ਨੂੰ ਅਨੰਦਪੁਰ ਸਾਿਹਬ ਅਤੇ ਚਮਕੌਰ ਸਾਿਹਬ ਵਰਗੀਆਂ “ਪਵਿੱਤਰ” ਸੀਟਾਂ ਦੇਣ ਲਈ ਸ਼੍ਰੋਮਣੀ ਅਕਾਲੀ ਦਲ ‘ਤੇ ਭੜਾਸ ਕੱਢੀ ।
ਬਿੱਟੂ ਨੇ ਬੀਤੀ ਸ਼ਾਮ ਆਪਣੇ ਫੇਸਬੁੱਕ ਪੇਜ ਉੱਤੇ ਇੱਕ ਵੀਡੀਓ ਪੋਸਟ ਕੀਤਾ ਸੀ,ਜਿਸ ਵਿੱਚ ਨਵੇਂ ਬਣਾਏ ਗਏ ਅਕਾਲੀ-ਬਸਪਾ ਗੱਠਜੋੜ ਬਾਰੇ ਟਿੱਪਣੀ ਕੀਤੀ ਗਈ ਸੀ। ਬਸਪਾ ਨੇਤਾਵਾਂ ਨੇ ਟਿੱਪਣੀ ਨੂੰ ਜਾਤੀਵਾਦੀ ਕਿਹਾ ਅਤੇ ਰਾਜ ਭਰ ਵਿੱਚ ਵਿਰੋਧ ਪ੍ਰਦਰਸ਼ਨ ਕੀਤੇ।

ਹਾਲਾਂਕਿ ਸੰਸਦ ਮੈਂਬਰ ਨੇ ਅੱਜ ਸਪੱਸ਼ਟੀਕਰਨ ਦਿੰਦੇ ਹੋਏ ਇੱਕ ਹੋਰ ਵੀਡੀਓ ਪੋਸਟ ਕੀਤਾ, ਇਸ ਨੂੰ ਬਸਪਾ ਲੀਡਰਾਂ ਨੇ ਖਾਰਜ ਕਰ ਦਿੱਤਾ।
“ਮੇਰੇ ਬਿਆਨ ਦਾ ਗਲਤ ਅਰਥ ਕੱਢਿਆ ਗਿਆ ਹੈ। ਮੇਰਾ ਸਿਰਫ ਇਹੀ ਕਹਿਣਾ ਸੀ ਕਿ ਅਕਾਲੀ ਦਲ ਨੇ ਪੰਥਕ ਸੀਟਾਂ ਛੱਡ ਦਿੱਤੀਆ ਨੇ। ਮੈਂ ਕਦੇ ਵੀ ਦਲਿਤਾਂ ਖਿਲਾਫ ਕੋਈ ਟਿੱਪਣੀ ਨਹੀਂ ਕੀਤੀ। ਬਸਪਾ ਦਾ ਮਤਲਬ ਦਲਿਤਾਂ ਨੂੰ ਨਹੀਂ ਹੈ।ਦਲਿਤਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।”(ਰਵਨੀਤ ਬਿੱਟੂ, ਲੁਧਿਆਣਾ ਐਮ.ਪੀ.)