Home Latest News ਮੁਹਾਲੀ ਅਦਾਲਤ ਨੇ ਸੁਮੇਧ ਸੈਣੀ ਨੂੰ ਦਿੱਤਾ ਵੱਡਾ ਝਟਕਾ, ਸਾਬਕਾ ਡੀ.ਜੀ.ਪੀ. ਦੀ ਜ਼ਮਾਨਤ ਅਰਜੀ ਕੀਤੀ ਖਾਰਜ

ਮੁਹਾਲੀ ਅਦਾਲਤ ਨੇ ਸੁਮੇਧ ਸੈਣੀ ਨੂੰ ਦਿੱਤਾ ਵੱਡਾ ਝਟਕਾ, ਸਾਬਕਾ ਡੀ.ਜੀ.ਪੀ. ਦੀ ਜ਼ਮਾਨਤ ਅਰਜੀ ਕੀਤੀ ਖਾਰਜ

0
ਮੁਹਾਲੀ ਅਦਾਲਤ ਨੇ ਸੁਮੇਧ ਸੈਣੀ ਨੂੰ ਦਿੱਤਾ ਵੱਡਾ ਝਟਕਾ, ਸਾਬਕਾ ਡੀ.ਜੀ.ਪੀ. ਦੀ ਜ਼ਮਾਨਤ ਅਰਜੀ ਕੀਤੀ ਖਾਰਜ


ਮੁਹਾਲੀ : ਇਸ ਵੇਲੇ ਦੀ ਵੱਡੀ ਖਬਰ ਮੁਹਾਲੀ ਤੋਂ ਆ ਰਹੀ ਹੈ। ਜਿੱਥੇ ਮੁਹਾਲੀ ਅਦਾਲਤ ਵੱਲੋਂ ਬਲਵੰਤ ਸਿੰਘ ਮੁਲਤਾਨੀ ਕੇਸ ‘ਚ ਆਪਣਾ ਫੈਸਲਾ ਸੁਣਾ ਦਿੱਤਾ ਹੈ। ਅਦਾਲਤ ਵੱਲੋ਼ ਸਾਬਕਾ ਡੀਜੀਪੀ ਸੁਮੇਧ ਸੈਣ ਦੀ ਜ਼ਮਾਨਤ ਅਰਜੀ ਖਾਰਜ ਕਰ ਦਿੱਤੀ ਹੈ। ਜ਼ਿਕਰ ਏ ਖਾਸ ਹੈ ਕਿ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾਹ ਕਰਨ ਅਤੇ ਕਤਲ ਦੇ ਦੋਸ਼ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ‘ਤੇ ਲੱਗੇ ਹਨ। ਅਦਾਲਤ ਵੱਲੋਂ ਧਾਰਾ 302 ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਸਨ । ਇਸ ਦੇ ਚਲਦਿਆਂ ਹੀ ਸੈਣੀ ਨੇ ਅਗਾਉਂ ਜ਼ਮਾਨਤ ਮੰਗੀ ਸੀ। ਪਿਛਲੇ ਦਿਨੀ ਸੈਣੀ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਵੀ ਕੀਤੀ ਗਈ ਸੀ। ਇਸ ਕੇਸ ‘ਚ ਹੁਣ ਅਦਾਲਤ ਵੱਲੋਂ ਆਪਣਾ ਫੈਸਲਾ ਸੁਣਾਇਆ ਗਿਆ ਹੈ।

LEAVE A REPLY

Please enter your comment!
Please enter your name here