Home Latest News ਗੌਰਵ ਚੋਪੜਾ ਨੂੰ ਲੱਗਾ ਵੱਡਾ ਝਟਕਾ ਇੱਕ ਹੋਰ ਕਰੀਬੀ ਰਿਸ਼ਤੇਦਾਰ ਦਾ ਹੋਇਆ ਦੇਹਾਂਤ

ਗੌਰਵ ਚੋਪੜਾ ਨੂੰ ਲੱਗਾ ਵੱਡਾ ਝਟਕਾ ਇੱਕ ਹੋਰ ਕਰੀਬੀ ਰਿਸ਼ਤੇਦਾਰ ਦਾ ਹੋਇਆ ਦੇਹਾਂਤ

0
ਗੌਰਵ ਚੋਪੜਾ ਨੂੰ ਲੱਗਾ ਵੱਡਾ ਝਟਕਾ ਇੱਕ ਹੋਰ ਕਰੀਬੀ ਰਿਸ਼ਤੇਦਾਰ ਦਾ ਹੋਇਆ ਦੇਹਾਂਤ


ਨਵੀਂ ਦਿੱਲੀ : ਕੋਰੋਨਾ ਮਹਾਮਾਰੀ ਦਾ ਪ੍ਰਕੋਪ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਦੇ ਚਲਦਿਆਂ ਆਏ ਦਿਨ ਵੱਡੇ ਪੱਧਰ ‘ਤੇ ਮੌਤਾਂ ਵੀ ਹੋ ਰਹੀ ਹੈ।ਇਸੇ ਦੌਰਾਨ ਛੋਟੇ ਪਰਦੇ ਦੇ ਅਦਾਕਾਰ ਗੋਰਵ ਚੋਪੜਾ ਦੀ ਜਿੰਦਗੀ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਗੌਰਵ ਚੋਪੜਾ ਦੇ ਪਿਤਾ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ। ਜ਼ਿਕਰ ਏ ਖਾਸ ਇਸ ਤੋਂ 10 ਪਹਿਲਾਂ ਹੀ ਗੌਰਵ ਚੋਪੜਾ ਦੀ ਮਾਤਾ ਜੀ ਦਾ ਵੀ ਦੇਹਾਂਤ ਹੋ ਗਿਆ ਸੀ। ਜਾਣਕਾਰੀ ਮੁਤਾਬਿਕ ਗੌਰਵ ਦੇ ਪਿਤਾ ਕੋਰੋਨਾ ਸਕਰਾਤਮਕ ਸਨ ਤੇ ਉਨ੍ਹਾਂ ਦਾ ਇਲਾਜ਼ ਦਿੱਲੀ ਦੇ ਹਸਪਤਾਲ ‘ਚ ਚੱਲ ਰਿਹਾ ਸੀ । ਜੇਕਰ ਗੱਲ ਗੌਰਵ ਦੀ ਮਾਤਾ ਜੀ ਦੀ ਕਰੀਏ ਤਾਂ ਉਹ ਕੈਂਸਰ ਦੀ ਬਿਮਾਰੀ ਨਾਲ ਪੀੜਤ ਸਨ। ਰਿਪੋਰਟਾਂ ਇਹ ਵੀ ਮਿਲ ਰਹੀਆਂ ਹਨ ਕਿ ਉਨ੍ਹਾਂ ਦੀ ਮਾਤਾ ਦੀ ਰਿਪੋਰਟ ਵੀ ਕੋਰੋਨਾ ਪਾਜ਼ਿਿਟਵ ਆਈ ਸੀ।

https://www.instagram.com/p/CEjX8OinNH-/?utm_source=ig_web_copy_link

ਇਸ ਦੀ ਜਾਣਕਾਰੀ ਖੁਦ ਗੌਰਵ ਚੋਪੜਾ ਨੇ ਆਪਣੇ ਟਵੀਟਰ ਹੈਂਡਲ ਜਰੀਏ ਦਿੱਤੀ ਹੈ। ਇਸ ਮੌਕੇ ਚੋਪੜਾ ਨੇ ਭਾਵੁਕ ਸ਼ਬਦ ਵੀ ਲਿਖੇ। ਇਸ ਮੌਕੇ ਚੋਪੜਾ ਨੇ ਲਿਿਖਆ ਕਿ ਉਨ੍ਹਾਂ ਨੂੰ ਬਹੁਤ ਦੁੱਖ ਹੋਇਆ ਕਿ ਉਸ ਦੇ ਮਾਤਾ ਪਿਤਾ ਦਾ ਸਿਰਫ 10 ਦਿਨਾਂ ਦੇ ਅੰਦਰ ਹੀ ਦੇਹਾਂਤ ਹੋ ਗਿਆ। ਜ਼ਿਕਰ ਏ ਖਾਸ ਹੈ ਕਿ ਇਸ ਤੋਂ 20 ਦਿਨ ਪਹਿਲਾਂ ਹੀ ਗੌਰਵ ਨੇ ਆਪਣੀ ਮਾਤਾ ਦੇ ਦੇਹਾਂਤ ਦੀ ਜਾਣਕਾਰੀ ਦਿੱਤੀ ਸੀ।

LEAVE A REPLY

Please enter your comment!
Please enter your name here