ਚੰਡੀਗੜ੍ਹ : ਪੰਜਾਬ ਦੀਆਂ ਜੇਲ੍ਹਾਂ ਆਏ ਦਿਨ ਮੀਡੀਆ ਦੀਆਂ ਸੁਰਖੀਆਂ ਦਾ ਸ਼ਿੰਗਾਰ ਰਹਿੰਦੀਆਂ ਹਨ। ਇਸ ਦੇ ਚਲਦਿਆਂ ਹੁਣ ਇੱਕ ਵਾਰ ਫਿਰ ਪੂਰੇ ਭਾਰਤ ਅੰਦਰ ਪੰਜਾਬ ਦੀਆਂ ਜੇਲ੍ਹਾਂ ਦੀ ਚਰਚਾ ਬਣੀ ਹੋਈ ਹੈ। ਦਰਅਸਲ ਨੈਸ਼ਨਲ ਕਰਾਇਮ ਰਿਕਾਰਡ ਦੇ ਅੰਕੜਿਆਂ ਦੇ ਮੁਤਾਬਿਕ ਪੰਜਾਬ ਦੀਆਂ ਜੇਲ੍ਹਾ ‘ਚ ਯੂ.ਪੀ. ਤੋਂ ਬਾਅਦ ਸਭ ਤੋ਼ ਵਧੇਰੇ ਖੁਦਕੁਸ਼ੀਆਂ ਹੋਈਆਂ ਹਨ।ਜੇਕਰ ਪੰਜਾਬ ਦੇ ਸਾਲ 2019 ਦੇ ਟ੍ਰੈਕ ਰਿਕਾਰਡ ਦੀ ਗੱਲ ਕਰੀਏ ਤਾਂ ਸੂਬੇ ‘ਚ ਸਭ ਤੋਂ ਵੱਧ 3513 ਕੈਦੀ ਸ਼ਰਾਬ ਅਤੇ ਨਾਰਕੋਟਿਕਸ ਮਾਮਲਿਆਂ ‘ਚ ਬੰਦ ਹਨ।ਇਸ ਤੋਂ ਇਲਾਵਾ ਪੰਜਾਬ ਦੀਆਂ ਜੇਲ੍ਹਾਂ ‘ਚੋਂ 8116 ਅੰਡਰ ਟਰਾਇਲ ਕੈਦੀ ਰਿਹਾਅ ਹੋ ਗਏ ਹਨ ਤੇ ਸਭ ਤੋਂ ਵਧੇਰੇ 20 ਅਣਮਨੁੱਖੀ ਮੌਤਾਂ ਵਾਲੀਆਂ ਜੇਲ੍ਹਾਂ ਕਾਰਨ ਪੰਜਾਬ ਦੂਜੇ ਨੰਬਰ ‘ਤੇ ਆ ਗਿਆ ਹੈ। 13 ਕੈਦੀਆਂ ਵੱਲੋਂ ਪੰਜਾਬ ‘ਚ ਖੁਦਕੁਸ਼ੀ ਕਰ ਲਈ ਗਈ ਹੈ ਜਿਸ ਕਾਰਨ ਇਸ ਮਸਲੇ ‘ਚ ਵੀ ਪੰਜਾਬ ਦੂਜੇ ਨੰਬਰ ‘ਤੇ ਆ ਗਿਆ ਹੈ।ਇਸ ਨੂੰ ਲੈ ਕੇ ਹੁਣ ਵਿਰੋਧੀ ਪਾਰਟੀਆਂ ਨੇ ਸੱਤਾਧਾਰੀ ਕਾਂਗਰਸ ਪਾਰਟੀ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਇਸ ਮਸਲੇ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਸਖਤ ਪ੍ਰਤੀਕਿਿਰਆ ਦਿੱਤੀ ਹੈ। ਚੀਮਾ ਦਾ ਕਹਿਣਾ ਹੈ ਕਿ ਪੰਜਾਬ ਅੰਦਰ ਅਮਨ ਕਨੂੰਨ ਦੀ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ ਤੇ ਸਰਕਾਰ ਨੂੰ ਇਸ ਮਸਲੇ ‘ਤੇ ਭੜਚੋਲ ਕਰਨੀ ਚਾਹੀਦੀ ਹੈ।