Home Latest News ਪੰਜਾਬ ਸਰਕਾਰ ਵਿਰੁੱਧ ਅਕਾਲੀ ਦਲ ਦਾ ਅਰਥੀ ਫੂਕ ਪ੍ਰਦਰਸ਼ਨ, ਸਰਕਾਰ ਜੰਗਲ ‘ਚ ਮਨਾ ਰਹੀ ਹੈ ਮੰਗਲ : ਅਕਾਲੀ ਆਗੂ

ਪੰਜਾਬ ਸਰਕਾਰ ਵਿਰੁੱਧ ਅਕਾਲੀ ਦਲ ਦਾ ਅਰਥੀ ਫੂਕ ਪ੍ਰਦਰਸ਼ਨ, ਸਰਕਾਰ ਜੰਗਲ ‘ਚ ਮਨਾ ਰਹੀ ਹੈ ਮੰਗਲ : ਅਕਾਲੀ ਆਗੂ

0
ਪੰਜਾਬ ਸਰਕਾਰ ਵਿਰੁੱਧ ਅਕਾਲੀ ਦਲ ਦਾ ਅਰਥੀ ਫੂਕ ਪ੍ਰਦਰਸ਼ਨ, ਸਰਕਾਰ ਜੰਗਲ ‘ਚ ਮਨਾ ਰਹੀ ਹੈ ਮੰਗਲ : ਅਕਾਲੀ ਆਗੂ


ਚੰਡੀਗੜ੍ਹ :ਪੰਜਾਬ ਦੀ ਸਿਆਸਤ ‘ਚ ਸ਼ਾਇਦ ਹੀ ਕੋਈ ਅਜਿਹਾ ਦਿਨ ਹੋਵੇਗਾ ਜਿਸ ਦਿਨ ਕੋਈ ਸਿਆਸੀ ਸਿੰਙ ਨਾ ਫਸੇ ਹੋਣਗੇ। ਆਏ ਦਿਨ ਕਿਸੇ ਨਾ ਕਿਸੇ ਮਾਮਲੇ ‘ਤੇ ਸਿਆਸੀ ਰੇੜਕਾ ਬਰਕਰਾਰ ਰਹਿੰਦਾ ਹੈ। ਇਸ ਦੇ ਚਲਦਿਆਂ ਅੱਜ ਪੋਸਟ ਮੈਟ੍ਰਿਕ ਵਜੀਫੇ ਦੇ ਮਸਲੇ ‘ਤੇ ਸਿਆਸਤ ਗਰਮਾਉਂਦੀ ਜਾ ਰਹੀ ਹੈ।ਦੋਸ਼ ਹੈ ਕਿ ਪੋਸਟ ਮੈਟਿਰਕ ਸਕਾਲਰਸ਼ਿਪ ਸਕੀਮ ‘ਚ ਪਿਛਲੀ ਸਰਕਾਰ ਦੌਰਾਨ ਅਤੇ ਸੱਤਾਧਾਰੀ ਕੈਪਟਨ ਸਰਕਾਰ ਦੇ ਕਾਰਜਕਾਲ ਦੌਰਾਨ ਅਰਬਾਂ ਰੁਪਏ ਦੀ ਵਜੀਫ਼ਾ ਰਾਸ਼ੀ ਖੁਰਦ ਬੁਰਦ ਕੀਤੀ ਜਾ ਚੁੱਕੀ ਹੈ। ਤਾਜਾ ਮਾਮਲਾ 63.91 ਕਰੋੜ ਰੁਪਏ ਦਾ ਹੈ।ਦੋਸ਼ ਤਾਂ ਇਹ ਵੀ ਹੈ ਕਿ ਫਰਵਰੀ ਮਾਰਚ ‘ਚ ਇਸ ਸਕੀਮ ਅਧੀਨ ਪੰਜਾਬ ਸਰਕਾਰ ਨੂੰ ਆਏ 303 ਕਰੋੜ ਰੁਪਏ ਦੇ ਫੰਡਾਂ ਵੰਡਣ ਲਈ ਮੰਤਰੀ ਧਰਮਸੋਤ ਅਤੇ ਭਾਗੀਦਾਰ ਅਫ਼ਸਰਾਂ ਨੇ ਵਜੀਫ਼ਾ ਰਾਸ਼ੀ ਜਾਰੀ ਕਰਨ ਸਮੇਂ ਨਾ ਸਿਰਫ਼ ‘ਪਿੱਕ ਐਂਡ ਚੂਜ’ ਦੀ ਨੀਤੀ ਅਪਣਾਈ ਸਗੋਂ ਅਜਿਹੇ ਕਾਲਜਾਂ ਅਤੇ ਸੰਸਥਨਾਂ ਨੂੰ ਵੀ ਮੋਟੀਆਂ ਰਕਮਾਂ ਜਾਰੀ ਕਰ ਦਿੱਤੀਆਂ ਜਿੰਨਾਂ ਦਾ ਵਜੂਦ ਹੀ ਨਹੀਂ ਹੈ। ਖੈਰ ਇਸ ਦੇ ਚਲਦਿਆਂ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਪੰਜਾਬ ਅੰਦਰ ਲਗਾਤਾਰ ਸਿਆਸਤਦਾਨਾਂ ਵੱਲੋਂ ਪ੍ਰਤੀਕਿਿਰਆਵਾਂ ਦਿੱਤੀਆਂ ਜਾ ਰਹੀਆਂ ਹਨ। ਪਹਿਲਾਂ ਗੱਲ ਆਮ ਆਦਮੀ ਪਾਰਟੀ ਦੀ ਕਰਾਂਗੇ ਤਾਂ ਉਨ੍ਹਾਂ ਵੱਲੋਂ ਨਵਾਂ ਸ਼ਹਿਰ ਅਤੇ ਮੁਕਤਸਰ ਸਾਹਿਬ ਅੰਦਰ ਇਸ ਖਿਲਾਫ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਬਾਰੇ ਬੋਲਦਿਆਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਕਿਹਾ ਕਿ ਪਹਿਲਾਂ ਅਕਾਲੀ ਦਲ ਨੇ ਇਸ ਮਸਲੇ ‘ਤੇ ਘਪਲਾ ਕੀਤਾ ਤੇ ਹੁਣ ਕਾਂਗਰਸੀ ਮੰਤਰੀ ਵੱਲੋਂ ਘਪਲਾ ਕੀਤਾ ਜਾ ਰਿਹਾ ਹੈ ਪੰਜਾਬ ਅੰਦਰ ਸਾਧੂ ਸਿੰਘ ਧਰਮਸੋਤ ਦੇ ਮਸਲੇ ‘ਤੇ ਲਗਾਤਾਰ ਸਿਆਸਤ ਗਰਮਾਉਂਦੀ ਜਾ ਰਹੀ ਹੈ। ਇਸ ਦੇ ਚਲਦਿਆਂ ਅੱਜ ਅਕਾਲੀ ਆਗੂਆਂ ਵੱਲੋਂ ਸੜਕਾਂ ‘ਤੇ ਉਤਰ ਕੇ ਮੰਤਰੀ ਖਿਲਾਫ ਧਰਨਾ ਪ੍ਰਦਰਸ਼ਨ ਕੀਤੇ ਗਏ। ਇਸ ਮੌਕੇ ਕੈਪਟਨ ਸਰਕਾਰ ‘ਤੇ ਗੰਭੀਰ ਦੋਸ਼ ਲਾਏ। ਜਗ੍ਹਾ ਜਗ੍ਰਾ ਧਰਸੋਤ ਖਿਲਾਫ ਪ੍ਰਦਰਸ਼ਨ ਹੋ ਰਹੇ ਹਨ। ਇਸ ਮੌਕੇ ਬੋਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੋਸ਼ ਲਾਇਆ ਕਿ ਅਕਾਲੀ ਸਰਕਾਰ ਦੌਰਾਨ ਵੱਡੇ ਪੱਧਰ ‘ਤੇ ਵਿਿਦਆਰਥੀਆਂ ਨੂੰ ਵਜੀਫਾ ਮਿਲਦਾ ਸੀ ਪਰ ਜਿਸ ਦਿਨ ਤੋਂ ਕੈਪਟਨ ਸਰਕਾਰ ਸੱਤਾ ‘ਚ ਆਈ ਹੈ ਉਹ ਰਾਸ਼ੀ ਖੁਰਦ ਬੁਰਦ ਕਰ ਦਿੱਤੀ ਗਈ ਹੈ।

https://www.facebook.com/watch/?v=957368948041250&extid=aVZE7ywIms2tGaIl

ਇਸੇ ਤਰ੍ਹਾਂ ਹੀ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੁਮਾਣਾ ਦੀ ਅਗਵਾਈ ‘ਚ ਮੁਹਾਲੀ ਵਿਖੇ ਧਰਨਾ ਲਾਇਆ ਗਿਆ। ਇਸ ਮੌਕੇ ਬੋਲਦਿਆਂ ਬੰਟੀ ਰੁਮਾਣਾ ਨੇ ਧਰਮਸੋਤ ‘ਤੇ ਗੰਭੀਰ ਦੋਸ਼ ਲਾਏ। ਰੁਮਾਣਾ ਦਾ ਕਹਿਣਾ ਹੈ ਕਿ ਸਰਕਾਰ ਅੱਜ ਜੰਗਲ ‘ਚ ਬੈਠ ਕੇ ਮੰਗਲ ਮਨਾ ਰਹੀ ਹੈ ਲੋਕ ਤ੍ਰ੍ਰਾਹ ਤ੍ਰਾਹ ਕਰ ਰਹੇ ਹਨ। ਰੁਮਾਣਾ ਨੇ ਦੋਸ਼ ਲਾਇਆ ਕਿ ਅੱਜ ਹਾਲਾਤ ਇਹ ਹਨ ਕਿ ਮੰਤਰੀ ਦਾ ਨਾਮ ਤਾਂ ਭਾਵੇ਼ ਧਰਮਸੋਤ ਹੈ ਪਰ ਉਹ ਚੋੋਰ ਹੈ।
ਖੈਰ ਅੱਜ ਹਰ ਪਾਰਟੀ ਇਸ ਮਸਲੇ ‘ਤੇ ਪ੍ਰਤੀਕਿਿਰਆਵਾਂ ਦੇ ਰਹੀ ਹੈ ਧਰਨੇ ਮੁਜਾਹਰੇ ਲਾ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹਨ। ਕੇਂਦਰ ਸਰਕਾਰ ਵੱਲੋਂ ਵੀ ਇਸ ਮਸਲੇ ‘ਤੇ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਹੈ । ਅਜਿਹੇ ਵਿੱਚ ਕਿੰਨੀ ਜਲਦੀ ਇਹ ਜਾਂਚ ਮੁਕੰਮਲ ਹੁੰਦੀ ਹੈ ਤੇ ਕਦੋਂ ਕੋਈ ਸੱਚਾਈ ਸਾਹਮਣੇ ਆਉਂਦੀ ਹੈ ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ।

LEAVE A REPLY

Please enter your comment!
Please enter your name here