Home Latest News ਬਹਿਬਲ ਕਲਾਂ ਗੋਲੀ ਕਾਂਡ ‘ਚ ਹੁਣ ਤੱਕ ਦਾ ਸਭ ਤੋਂ ਵੱਡਾ ਮੋੜ, ਮੌਕੇ ਦਾ ਰੀਡਰ ਬਣਿਆ ਸਰਕਾਰੀ ਗਵਾਹ

ਬਹਿਬਲ ਕਲਾਂ ਗੋਲੀ ਕਾਂਡ ‘ਚ ਹੁਣ ਤੱਕ ਦਾ ਸਭ ਤੋਂ ਵੱਡਾ ਮੋੜ, ਮੌਕੇ ਦਾ ਰੀਡਰ ਬਣਿਆ ਸਰਕਾਰੀ ਗਵਾਹ

0
ਬਹਿਬਲ ਕਲਾਂ ਗੋਲੀ ਕਾਂਡ ‘ਚ ਹੁਣ ਤੱਕ ਦਾ ਸਭ ਤੋਂ ਵੱਡਾ ਮੋੜ, ਮੌਕੇ ਦਾ ਰੀਡਰ ਬਣਿਆ ਸਰਕਾਰੀ ਗਵਾਹ


ਫਰੀਦਕੋਟ : ਇਸ ਵੇਲੇ ਦੀ ਵੱਡੀ ਖਬਰ ਬਹਿਬਲ ਕਲਾਂ ਗੋਲੀ ਕਾਂਡ ਨਾਲ ਸਬੰਧਤ ਆ ਰਹੀ ਹੈ। ਇਸ ਮਾਮਲੇ *ਚ ਇੱਕ ਵੱਡਾ ਮੋੜ ਆਉਂਦਾ ਦਿਖਾਈ ਦੇ ਰਿਹਾ ਹੈ। ਜਾਣਕਾਰੀ ਮੁਤਾਬਿਕ ਗੋਲੀ ਕਾਂਡ ਮਾਮਲੇ ਦੀ ਜਾਂਚ ਕਰ ਰਹੀ ਸਪੈਸ਼ਲ ਇੰਨਵੈਸਟੀਗੇਸ਼ਨ ਟੀਮ ਵੱਲੋਂ ਫਰੀਦਕੋਟ ਦੀ ਅਦਾਲਤ ‘ਚ ਪਟੀਸ਼ਨ ਦਾਇਰ ਕੀਤੀ ਗਈ ਹੈ।ਰਿਪੋਰਟਾਂ ਮੁਤਾਬਿਕ ਇਸ ਕੇਸ ‘ਚ ਨਾਮਜ਼ਦ ਮੁਲਜ਼ਮ ਇੰਸਪੈਕਟਰ ਪ੍ਰਦੀਪ ਸਿੰਘ ਸਰਕਾਰੀ ਗਵਾਹ ਬਣਨ ਜਾ ਰਹੇ ਹਨ।ਇਸ ਤੋਂ ਬਾਅਦ ਅਦਾਲਤ ਵੱਲੋਂ ਇੰਸਪੈਕਟਰ ਪ੍ਰਦੀਪ ਸਿੰਘ ਨੂੰ ਤਲਬ ਕਰ ਲਿਆ ਹੈ ਤੇ ਸੁਣਵਾਈ ਲਈ 24 ਸਤੰਬਰ ਦੀ ਤਾਰੀਖ ਨਿਰਧਾਰਿਤ ਕੀਤੀ ਹੈ। ਜ਼ਿਕਰ ਏ ਖਾਸ ਹੈ ਕਿ ਪ੍ਰਦੀਪ ਸਿੰਘ ਤਤਕਾਲੀ ਐੱਸ.ਐੱਸ.ਪੀ ਮੋਗਾ ਚਰਨਜੀਤ ਸਿੰਘ ਦਾ ਰੀਡਰ ਸੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਸਮੇਂ ਨਾਲ ਮੌਜੂਦ ਸੀ। ਦੱਸਣਾ ਬਣਦਾ ਹੈ ਕਿ ਪ੍ਰਦੀਪ ਸਿੰਘ ਅਗਾਉਂ ਜ਼ਮਾਨਤ *ਤੇ ਚੱਲ ਰਿਹਾ ਹੈ ਜਿਸ ਕਾਰਨ ਅਜੇ ਤੱਕ ਉਸ ਦੀ ਗ੍ਰਿਫਤਾਰੀ ਨਹੀਂ ਹੋਈ ਹੈ।

LEAVE A REPLY

Please enter your comment!
Please enter your name here