ਸ਼ਾਹਕੋਟ ਦੇ ਨੇੜਲੇ ਪਿੰਡ ਸਾਰੰਗਵਾਲ ਵਿਖੇ ਮੋਟਰਸਾਈਕਲ ਅੱਗੇ ਲਾਵਾਰਿਸ ਪਸ਼ੂ ਆਉਣ ਨਾਲ ਮੋਟਰਸਾਈਕਲ ਚਾਲਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਉਸਦੇ ਨਾਲ ਸਵਾਰ ਇੱਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ। ਮ੍ਰਿਤਕ ਦੀ ਪਛਾਣ ਥੋਮਸ ਮਸੀਹ ਪੁੱਤਰ ਤਰਲੋਕ ਮਸੀਹ ਵਾਸੀ ਪਿੰਡ ਕਿਲੀ (ਸ਼ਾਹਕੋਟ) ਦੇ ਰੂਪ ਚ ਹੋਈ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਕਰਕੇ ਤਫਤੀਸ਼ ਸ਼ੁਰੂ ਕਰ ਦਿਤੀ ਹੈ।